ਨਵਦੀਪ ਪਬਲਿਕ ਸਕੂਲ ’ਚ ਐਵਾਰਡ ਸਮਾਰੋਹ
ਰੋਟਰੀ ਕਲੱਬ ਮੂਨਕ ਵੱਲੋਂ ਨੇਸ਼ਨ ਬਿਲਡਰ ਐਵਾਰਡ ਸਮਾਰੋਹ-2025 ਇੱਥੋਂ ਦੇ ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸੇਵਾਵਾ, ਯਤਨਾਂ ਤੇ ਜ਼ਿਕਰਯੋਗ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਏ ਡੀ ਸੀ ਸੁਖਚੈਨ ਸਿੰਘ...
Advertisement
ਰੋਟਰੀ ਕਲੱਬ ਮੂਨਕ ਵੱਲੋਂ ਨੇਸ਼ਨ ਬਿਲਡਰ ਐਵਾਰਡ ਸਮਾਰੋਹ-2025 ਇੱਥੋਂ ਦੇ ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸੇਵਾਵਾ, ਯਤਨਾਂ ਤੇ ਜ਼ਿਕਰਯੋਗ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਏ ਡੀ ਸੀ ਸੁਖਚੈਨ ਸਿੰਘ (ਆਰ.ਡੀ. ਸੰਗਰੂਰ) ਅਤੇ ਵਿਸ਼ੇਸ਼ ਮਹਿਮਾਨ ਥਾਣਾ ਮੂਨਕ ਦੇ ਮੁਖੀ ਸੌਰਭ ਸੱਭਰਵਾਲ ਵੱਲੋਂ ਐਵਾਰਡ ਪ੍ਰਦਾਨ ਕੀਤੇ। ਰੋਟਰੀ ਕਲੱਬ ਮੂਨਕ ਤੇ ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਨਕ ਨੇ ਸਾਰੇ ਅਧਿਆਪਕਾਂ ਦੀ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ। ਇਸ ਮੌਕੇ ਅਰੁਣ ਗਰਗ, ਸਿੰਮੀ ਰਾਣੀ ਹੈੱਡ ਟੀਚਰ, ਦੀਪਸ਼ਿਖਾ, ਗੋਲਡੀ ਰਾਣੀ, ਚਰਨਜੀਤ ਸਿੰਘ, ਰਾਜੇਸ਼ ਜੈਨ, ਰਾਜ ਰਾਣੀ, ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਨਕ ਤੋਂ ਸੁਨੀਤਾ ਜੈਨ, ਸਰਿਤਾ ਜੈਨ, ਰਵਿੰਦਰ ਸ਼ਰਮਾ, ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਨਕ ਤੋਂ ਜਸਪ੍ਰੀਤ ਕੌਰ, ਸ਼ਰਨਜੀਤ ਕੌਰ, ਅਮਨਦੀਪ ਸਿੰਘ ਨੂੰ ਬੈਸਟ ਟੀਚਰ ਐਵਾਰਡ ਨਾਲ ਨਿਵਾਜਿਆ ਗਿਆ।
Advertisement
Advertisement