ਪਰਵਾਸੀਆਂ ’ਤੇ ਹਮਲਾ, ਇਕ ਜ਼ਖ਼ਮੀ
ਦਿੜ੍ਹਬਾ ਵਿੱਚ ਲੰਘੀ ਰਾਤ ਸਬਜ਼ੀ ਵੇਚਣ ਵਾਲੇ 2 ਪਰਵਾਸੀਆਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪਰਵਾਸੀ ਨਾਨਕੂ ਆਪਣੇ ਸਾਥੀ ਨਾਲ ਨੰਦਪਾਲ ਸਿੰਘ ਬੱਸ ਸਟੈਂਡ ਨੇੜੇ ਟੈਂਪੂ ’ਤੇ ਸਬਜ਼ੀ ਵੇਚਦਾ ਹੈ। ਨਾਨਕੂ ਨੇ ਦੱਸਿਆ ਕਿ ਜਦ ਟੈਂਪੂ ’ਤੇ ਸਬਜ਼ੀ ਵੇਚ...
Advertisement
ਦਿੜ੍ਹਬਾ ਵਿੱਚ ਲੰਘੀ ਰਾਤ ਸਬਜ਼ੀ ਵੇਚਣ ਵਾਲੇ 2 ਪਰਵਾਸੀਆਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪਰਵਾਸੀ ਨਾਨਕੂ ਆਪਣੇ ਸਾਥੀ ਨਾਲ ਨੰਦਪਾਲ ਸਿੰਘ ਬੱਸ ਸਟੈਂਡ ਨੇੜੇ ਟੈਂਪੂ ’ਤੇ ਸਬਜ਼ੀ ਵੇਚਦਾ ਹੈ। ਨਾਨਕੂ ਨੇ ਦੱਸਿਆ ਕਿ ਜਦ ਟੈਂਪੂ ’ਤੇ ਸਬਜ਼ੀ ਵੇਚ ਰਹੇ ਸਨ ਤਾਂ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੇ ਸਾਥੀ ਨੰਦਪਾਲ ਦੇ ਕਾਫੀ ਸੱਟਾਂ ਲੱਗੀਆਂ ਜਿਸ ਨੂੰ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ ਹੈ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਤੋਂ ਅਨੁਸਾਰ ਹਮਲਾਵਰ ਵੀ ਬੱਸ ਸਟੈਂਡ ਨੇੜੇ ਹੀ ਰੇਹੜੀ ਲਗਾਉਂਦੇ ਹਨ ਜਿਸ ਕਰਕੇ ਮਾਮਲਾ ਦੋਨੋਂ ਧਿਰਾਂ ਦਾ ਆਪਸੀ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਐੱਸ ਐੱਚ ਓ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਝਗੜੇ ਵਿੱਚ ਸ਼ਾਮਲ ਇੱਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement