ਸਕੂਲ ’ਚ ਅਥਲੈਟਿਕ ਮੀਟ ਕਰਵਾਈ
ਇਥੇ ਕਰਨਲ ਪਬਲਿਕ ਸਕੂਲ, ਚੂੜਲ ਕਲਾਂ ਵਿੱਚ ਬਾਲ ਦਿਵਸ ਨੂੰ ਸਮਰਪਿਤ ਨਰਸਰੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਸਕੂਲ ਦੇ ਡਾਇਰੈਕਟਰ ਕਰਨਲ (ਰਿਟਾਇਰਡ) ਓ ਪੀ ਰਾਠੀ ਅਤੇ ਚੰਦਰ ਕਲਾ ਰਾਠੀ ਨੇ ਮੁੱਖ ਮਹਿਮਾਨ...
Advertisement
ਇਥੇ ਕਰਨਲ ਪਬਲਿਕ ਸਕੂਲ, ਚੂੜਲ ਕਲਾਂ ਵਿੱਚ ਬਾਲ ਦਿਵਸ ਨੂੰ ਸਮਰਪਿਤ ਨਰਸਰੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਸਕੂਲ ਦੇ ਡਾਇਰੈਕਟਰ ਕਰਨਲ (ਰਿਟਾਇਰਡ) ਓ ਪੀ ਰਾਠੀ ਅਤੇ ਚੰਦਰ ਕਲਾ ਰਾਠੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆ ਵਿੱਚ ਹਿੱਸਾ ਲਿਆ। ਇਸ ਦੌਰਾਨ ਵੱਖ-ਵੱਖ ਵਰਗ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਮੌਕੇ ਵਿੱਚ ਕਰਨਲ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਪੂਜਾ ਰਾਠੀ, ਕਰਨਲ ਸਕੂਲ ਆਫ ਨਰਸਿੰਗ ਦੇ ਪ੍ਰਿੰਸੀਪਲ ਹਰਜੀਤ ਕੌਰ ਡਿਗਰੀ ਕਾਲਜ ਦੇ ਇੰਚਾਰਜ ਜਸ਼ਨਦੀਪ ਅਤੇ ਅਧਿਆਪਕ ਹਾਜ਼ਰ ਸਨ। ਪ੍ਰਿੰਸੀਪਲ ਸੰਜੀਵ ਡਬਰਾਲ ਅਤੇ ਵਾਇਸ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਨੇ ਪੂਰੇ ਸਟਾਫ ਸਣੇ ਕੋਚ ਜਗਸੀਰ ਸਿੰਘ ਜੱਗੀ ਅਤੇ ਸਵਰਨਜੀਤ ਕੌਰ ਨੂੰ ਵਧੀਆ ਖੇਡਾਂ ਕਰਵਾਉਣ ਦੀ ਵਧਾਈ ਦਿੱਤੀ।
Advertisement
Advertisement
