ਆਸ਼ਾ ਵਰਕਰਾਂ ਵੱਲੋਂ ਸਿਵਲ ਹਸਪਤਾਲ ਵਿੱਚ ਧਰਨਾ
ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਇੱਥੇ ਸਰਕਾਰੀ ਸਿਵਲ ਹਸਪਤਾਲ ਵਿੱਚ ਆਸ਼ਾ ਵਰਕਰਾਂ ਵੱਲੋਂ ਚੌਥੇ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾ ਪ੍ਰਧਾਨ ਰਾਣੋਂ ਖੇੜੀ ਗਿੱਲਾਂ ਨੇ ਕਿਹਾ ਕਿ ਉਜ਼ਰਤਾਂ...
Advertisement
ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਇੱਥੇ ਸਰਕਾਰੀ ਸਿਵਲ ਹਸਪਤਾਲ ਵਿੱਚ ਆਸ਼ਾ ਵਰਕਰਾਂ ਵੱਲੋਂ ਚੌਥੇ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾ ਪ੍ਰਧਾਨ ਰਾਣੋਂ ਖੇੜੀ ਗਿੱਲਾਂ ਨੇ ਕਿਹਾ ਕਿ ਉਜ਼ਰਤਾਂ ਦੇ ਕਾਨੂੰਨ ਲਾਗੂ ਕਰਦਿਆਂ ਛੇਵੇਂ ਪੇਅ ਕਮਿਸ਼ਨ ਤੇ ਘੱਟੋ ਘੱਟ 26000 ਰੁਪਏ ਦੇ ਕੇ ਰੈਗੂਲਰ ਕਰਨ, ਕੱਟੇ ਭੱਤੇ ਬਹਾਲ ਕਰਨ, ਫੈਸੀਲਿਟੇਟਰਜ਼ ਦੇ ਪੈਸੇ ਦੁੱਗਣੇ ਕਰਨਾ, ਕੇਂਦਰ ਤੋਂ ਮਿਲਣ ਵਾਲੇ ਇਕ ਹਜ਼ਾਰ ਨੂੰ 10 ਹਜ਼ਾਰ ਕਰਨਾ, ਸੇਵਾ ਮੁਕਤ ਹੋਣ ’ਤੇ ਗੁਆਂਢੀ ਸੂਬੇ ਹਰਿਆਣਾ ਦੀ ਤਰਜ਼ ’ਤੇ ਪੰਜ ਲੱਖ ਰੁਪਏ ਸਹਾਇਤਾ ਫੰਡ ਤੇ ਪੈਨਸ਼ਨ ਦਾ ਪ੍ਰਬੰਧ ਸਮੇਤ ਸਾਰੀਆਂ ਮੰਗਾਂ ਸਬੰਧੀ ਪਿਛਲੇ ਚਾਰ ਦਿਨਾਂ ਤੋਂ ਪੰਜਾਬ ਭਰ ਵਿੱਚ ਧਰਨੇ ਦਿੱਤੇ ਜਾ ਰਹੇ ਹਨ ਪਰ ਅਜੇ ਤੱਕ ਕਿਸੇ ਸਰਕਾਰੀ ਨੁਮਾਇੰਦੇ ਨੇ ਜਥੇਬੰਦੀਆਂ ਨਾਲ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ 31 ਅਗਸਤ ਤੱਕ ਹੱਲ ਨਾ ਕੱਢਿਆ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਨੇ ਵਰਕਰਾਂ ਨੂੰ ਕੁਦਰਤੀ ਆਫ਼ਤ ਵਿੱਚ ਘਿਰੇ ਲੋਕਾਂ ਨੂੰ ਸੇਵਾਵਾਂ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਵੀਰਪਾਲ ਕੌਰ ਭਵਾਨੀਗੜ੍ਹ, ਸੋਹਨਜੀਤ, ਸਰਬਜੀਤ ਕੌਰ ਰਾਏ ਸਿੰਘ ਵਾਲਾ, ਸਰਬਜੀਤ ਕੌਰ, ਕਰਮਜੀਤ ਕੌਰ ਭੱਟੀਵਾਲ ਕਲਾਂ, ਬਲਜੀਤ ਕੌਰ ਅਕਬਰਪੁਰ, ਕਿਰਨਜੀਤ ਕੌਰ, ਬੇਅੰਤ ਕੌਰ, ਪਰਵਿੰਦਰ ਕੌਰ, ਵੀਰਪਾਲ ਕੌਰ, ਸੰਦੀਪ ਕੌਰ ਚੰਨੋਂ, ਅਮਨਦੀਪ ਕੌਰ ਅਤੇ ਹਰਦੀਪ ਕੌਰ ਨਰਾਇਣਗੜ੍ਹ ਆਦਿ ਹਾਜ਼ਰ ਸਨ।
Advertisement
Advertisement