ਆਸ਼ਾ ਵਰਕਰਾਂ ਵੱਲੋਂ ਸਿਹਤ ਮੰਤਰੀ ਨਾਲ ਮੀਟਿੰਗ
ਮੀਟਿੰਗ ਉਪਰੰਤ ਅੱਜ ਇੱਥੇ ਮੋਰਚੇ ਦੀ ਕਨਵੀਨਰ ਰਾਣੋ ਖੇੜੀ ਨੇ ਦੱਸਿਆ ਕਿ ਵਧੀਆ ਮਾਹੌਲ ਵਿੱਚ ਹੋਈ ਮੀਟਿੰਗ ਵਿੱਚ ਵਫ਼ਦ ਨੇ ਵਰਕਰਾਂ ਨੂੰ ਰੈਗੂਲਰ ਕਰਦਿਆਂ 26000/ਰੁਪਏ ਲਾਗੂ ਕਰਨ, ਕੱਟੇ ਗਏ ਭੱਤੇ ਤੁਰੰਤ ਬਹਾਲ ਕਰਨਾ, ਸੇਵਾ ਮੁਕਤ ਵਰਕਰਾਂ ਨੂੰ ਗੁਆਂਢੀ ਰਾਜ ਹਰਿਆਣਾ ਦੀ ਤਰਜ ਤੇ 5 ਲੱਖ ਰੁਪਏ ਸਹਾਇਤਾ ਫੰਡ ਅਤੇ 10 ਹਜਾਰ ਪੈਨਸ਼ਨ ਦਾ ਪ੍ਰਬੰਧ ਕਰਨਾ, ਕੇਦਰ ਤੋਂ ਮਿਲਣ ਵਾਲਾ 1 ਹਜ਼ਾਰ ਰੁਪਏ ਵਿਚ ਵਾਧਾ ਕਰਨਾ, ਚੋਣਾਂ ਤੋ ਪਹਿਲਾਂ ਕੀਤੇ ਵਾਅਦੇ ਅਨੁਸਾਰ 2500 ਰੁਪਏ ਨੂੰ ਵਧਾ ਕੇ 10 ਹਜ਼ਾਰ ਕਰਨਾ, ਹੜ੍ਹ ਪੀੜਤ ਇਲਾਕਿਆਂ ਵਿਚ ਮਹਾਂਮਾਰੀ ਵਿਚ ਕੰਮ ਕਰਨ ਉਪਰੰਤ ਭੱਤਾ ਦੇਣ ਆਦਿ ਮੰਗਾਂ ਰੱਖੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਪੰਜਾਬ ਭਰ ਵਿਚ ਹੜ੍ਹਾਂ ਕਾਰਨ ਫੈਲ ਰਹੀ ਮਹਾਂਮਾਰੀ ਨੂੰ ਕੰਟਰੋਲ ਕਰਨ ਦਾ ਕੰਮ ਕਰ ਰਹੇ ਵਰਕਰਾਂ ਨੂੰ ਕਰੋਨਾ ਮਹਾਂਮਾਰੀ ਤਰ੍ਹਾਂ 2500/ ਰੁਪਏ ਅਤੇ ਭੱਤਾ ਦੇਣ, ਆਨਲਾਈਨ ਕੰਮਾਂ ਲਈ ਟੈਬ ਨੂੰ ਹਰੀ ਝੰਡੀ ਦਿੱਤੀ ਗਈ ਹੈ। ਬਾਕੀ ਮੰਗਾਂ ਦਾ ਵੀ ਜਲਦੀ ਨਿਬੇੜਾ ਕੀਤਾ ਜਾਵੇਗਾ।