ਸਕੂਲਾਂ-ਕਾਲਜਾਂ ਦਾ ਆਰਟ ਮੇਲਾ 14 ਨੂੰ
ਲੋਕ ਮਨ ਪੰਜਾਬ ਵੱਲੋਂ ਚਿਲਡਰਨ ਡੇਅ ਮੌਕੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਆਰਟ ਮੇਲਾ 14 ਨਵੰਬਰ ਨੂੰ ਨਾਮਧਾਰੀ ਸ਼ਹੀਦੀ ਸਮਾਰਕ ਮਾਲੇਰਕੋਟਲਾ ’ਚ ਕਰਵਾਇਆ ਜਾ ਰਿਹਾ ਹੈ। ਇਸ ਕਲਾ ਮੇਲੇ ਦੌਰਾਨ ਜਿਥੇ ਵਿਦਿਆਰਥੀਆਂ ਦੇ ਆਰਟ ਨਾਲ ਸਬੰਧਤ ਮੁਕਾਬਲੇ ਕਰਵਾਏ ਜਾਣਗੇ, ਉਥੇ ਪੰਜਾਬ ਦੇ ਕੋਨੇ-ਕੋਨੇ ਤੋਂ ਮਸ਼ਹੂਰ ਆਰਟਿਸਟ ਆਪਣੀ ਕਲਾ ਪੇਂਟਿੰਗਾਂ ਨਾਲ ਵਿਦਿਆਰਥੀਆਂ ਨਾਲ ਕਲਾ ਨੂੰ ਨਿਖਾਰਨ ਦੇ ਜ਼ਰੂਰੀ ਨੁਕਤੇ ਵੀ ਸਾਂਝੇ ਕਰਨਗੇ। ਲੋਕ ਮਨ ਪੰਜਾਬ ਦੇ ਮੈਂਬਰਾਂ ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਅਮਨਦੀਪ ਕੌਰ ਬਾਠ ਨੇ ਦੱਸਿਆ ਕਿ ਮੇਲੇ ਦੌਰਾਨ ਉੱਘੀ ਆਰਟਿਸਟ ਸੋਨਜੀਤ ਕੌਰ ਨੂੰ ਹਰਬੰਸ ਸਿੰਘ ਢਿੱਲੋਂ (ਪੈਨਸਿਲ ਆਰਟਿਸਟ) ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਉੱਘੇ ਆਰਟਿਸਟ ਕਮਲਦੀਪ ਸਿੰਘ (ਸਟੇਟ ਐਵਾਰਡੀ), ਆਰਟਿਸਟ ਸੰਦੀਪ ਸਿੰਘ, ਆਰਟਿਸਟ ਗੋਪਾਲ ਸਿੰਘ ਅਤੇ ਆਰਟਿਸਟ ਅਮਨਦੀਪ ਸਿੰਘ ਵਿਦਿਆਰਥੀਆਂ ਦੇ ਰੂ ਬ ਰੂ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਆਰਟ ਮੇਲੇ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਓਪਨ ਤੱਕ ਹਰ ਵਰਗ ਲਈ ਵੱਖਰੇ ਕਲਾ ਮੁਕਾਬਲੇ ਰੱਖੇ ਗਏ ਹਨ ਅਤੇ ਪੁੰਗਰਦੇ ਕਲਾਕਾਰਾਂ ਨੂੰ ਉਤਸਾਹਿਤ ਕਰਨ ਲਈ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ, ਜੇਤੂਆਂ ਲਈ ਗਿਫਟ, ਨਕਦੀ ਅਤੇ ਹੋਰ ਦਿਲ ਖਿੱਚਵੇ ਇਨਾਮ ਦਿੱਤੇ ਜਾਣਗੇ।
