ਅਰਸ਼ਦੀਪ ਕੌਰ ਅਤੇ ਧੰਨਵੀਰ ਸਿੰਘ ਦਾ ਸਨਮਾਨ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲਈ ਗਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ’ਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ ਦੋ ਵਿਦਿਆਰਥੀਆਂ ਨੇ ਮਾਣਮੱਤੀ ਪ੍ਰਾਪਤੀ ਕੀਤੀ ਹੈ। ਬਰਨਾਲਾ ਜ਼ੋਨ ਵਿੱਚ 2,660 ਵਿਦਿਆਰਥੀਆਂ ਨੇ ਮਿਡਲ ਵਰਗ ਦੀ ਪ੍ਰੀਖਿਆ ਦਿੱਤੀ, ਜਿਸ ਵਿੱਚੋਂ ਵਿਦਿਆਰਥਣ ਅਰਸ਼ਦੀਪ ਕੌਰ...
Advertisement
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲਈ ਗਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ’ਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ ਦੋ ਵਿਦਿਆਰਥੀਆਂ ਨੇ ਮਾਣਮੱਤੀ ਪ੍ਰਾਪਤੀ ਕੀਤੀ ਹੈ। ਬਰਨਾਲਾ ਜ਼ੋਨ ਵਿੱਚ 2,660 ਵਿਦਿਆਰਥੀਆਂ ਨੇ ਮਿਡਲ ਵਰਗ ਦੀ ਪ੍ਰੀਖਿਆ ਦਿੱਤੀ, ਜਿਸ ਵਿੱਚੋਂ ਵਿਦਿਆਰਥਣ ਅਰਸ਼ਦੀਪ ਕੌਰ ਪੁੱਤਰੀ ਰਾਜ ਕੁਮਾਰ ਲਹਿਰਾਗਾਗਾ ਨੇ ਜ਼ੋਨ ਵਿੱਚ ਦੂਜਾ ਸਥਾਨ ਹਾਸਲ ਕੀਤਾ। ਸੈਕੰਡਰੀ ਵਰਗ ਵਿੱਚ 2,584 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿੱਚੋਂ ਧੰਨਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਗੋਬਿੰਦਗੜ੍ਹ ਨੇ ਦੂਜਾ ਸਥਾਨ ਹਾਸਿਲ ਕੀਤਾ। ਸਕੂਲ ਸਭਾ ਦੌਰਾਨ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਅਮਨ ਢੀਂਡਸਾ, ਪ੍ਰਿੰਸੀਪਲ ਫਲੈਵੀ ਡੀ, ਕੋਆਰਡੀਨੇਟਰ ਨਰੇਸ਼ ਚੌਧਰੀ, ਹਰਵਿੰਦਰ ਸਿੰਘ, ਪ੍ਰੀਖਿਆ ਇੰਚਾਰਜ ਰਣਦੀਪ ਸੰਗਤਪੁਰਾ, ਆਸ਼ਾ ਗੋਇਲ ਅਤੇ ਮਹਿੰਦਰ ਕੁਮਾਰ ਹਾਜ਼ਰ ਸਨ।
Advertisement
