ਪਸ਼ੂ ਪਾਲਣ ਵਿਭਾਗ ਵੱਲੋਂ ਮੂਲੋਵਾਲ ’ਚ ਕੈਂਪ
ਹਲਕਾ ਧੂਰੀ ਤੇ ਬਲਾਕ ਸ਼ੇਰਪੁਰ ਦੇ ਪਿੰਡ ਮੂਲੋਵਾਲ ਵਿੱਚ ਹੜ੍ਹਾਂ ਮਗਰੋਂ ਪਸ਼ੂਆਂ ਦੀਆਂ ਵੱਖ-ਵੱਖ ਸੰਭਾਵੀ ਬਿਮਾਰੀਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਸਰਕਾਰੀ ਯਤਨਾ ਦੇ ਮੱਦੇਨਜ਼ਰ ਪਸ਼ੂ ਪਾਲਣ ਵਿਭਾਗ ਨੇ ਜਾਗਰੂਕਤਾ ਕੈਂਪ ਲਗਾਇਆ। ਮੂਲੋਵਾਲ ਦੇ ਗੁਰਦੁਆਰਾ ਮਿੱਠਾ ਖੂਹ ਵਿੱਚ ਵੈਟਰਨਰੀ...
Advertisement
ਹਲਕਾ ਧੂਰੀ ਤੇ ਬਲਾਕ ਸ਼ੇਰਪੁਰ ਦੇ ਪਿੰਡ ਮੂਲੋਵਾਲ ਵਿੱਚ ਹੜ੍ਹਾਂ ਮਗਰੋਂ ਪਸ਼ੂਆਂ ਦੀਆਂ ਵੱਖ-ਵੱਖ ਸੰਭਾਵੀ ਬਿਮਾਰੀਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਸਰਕਾਰੀ ਯਤਨਾ ਦੇ ਮੱਦੇਨਜ਼ਰ ਪਸ਼ੂ ਪਾਲਣ ਵਿਭਾਗ ਨੇ ਜਾਗਰੂਕਤਾ ਕੈਂਪ ਲਗਾਇਆ। ਮੂਲੋਵਾਲ ਦੇ ਗੁਰਦੁਆਰਾ ਮਿੱਠਾ ਖੂਹ ਵਿੱਚ ਵੈਟਰਨਰੀ ਅਫ਼ਸਰ ਸਤਿਵੀਰ ਸਿੰਘ, ਰਛਪਾਲ ਸਿੰਘ, ਡਾ. ਹਰੀਸ਼ ਗੋਇਲ ਅਤੇ ਡਾ. ਨਵਰੀਤ ਸਿੰਘ ਦੀ ਅਗਵਾਈ ਹੇਠ ਲਗਾਏ ਇਸ ਜਾਗਰੂਕਤਾ ਕੈਂਪ ਵਿੱਚ ਤਹਿਸੀਲ ਇੰਚਾਰਜ ਡਾ. ਜਸਕਰਨ ਸਿੰਘ ਤੇ ਸਰਪੰਚ ਨਿੰਦਰ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾਕਟਰਾਂ ਨੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਪਸ਼ੂ ਪਾਲਣ ਵਿਭਾਗ ਦੀਆਂ ਸੇਵਾਵਾਂ ਲੈਣ ਲਈ ਪ੍ਰੇਰਿਆ।
Advertisement
Advertisement