ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਹੜਤਾਲ ਦੀ ਚਿਤਾਵਨੀ
ਯੂਨੀਅਨ ਵੱਲੋਂ ਮੰਗਾਂ ਪੂਰੀਆਂ ਕਰਨ ਦੀ ਮੰਗ
Advertisement
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬਲਾਕ ਲਹਿਰਾਗਾਗਾ ਪ੍ਰਧਾਨ ਬਲਵਿੰਦਰ ਕੌਰ ਅਤੇ ਉਪ ਪ੍ਰਧਾਨ ਰਜਵੰਤ ਕੌਰ ਡਸਕਾ ਦੀ ਅਗਵਾਈ ਹੇਠ ਵੱਖ ਵੱਖ ਸਰਕਲਾਂ ਦੀਆਂ ਮੀਟਿੰਗਾਂ ਕਰਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਉੱਤੇ ਚਰਚਾ ਕੀਤੀ ਗਈ ਕੀਤੀ ਗਈ। ਮੀਟਿੰਗ ਵਿੱਚ ਪਾਲ ਕੌਰ, ਜਸਪ੍ਰੀਤ ਕੌਰ ਭੁੱਲੋ ਕੌਰ ਕਰਮਜੀਤ ਕੌਰ ਸੁਖਦਰਸ਼ਨ ਕੌਰ ਕਿਰਨਾ ਵੀਰਪਾਲ ਕੌਰ ਗੁਰਮੀਤ ਕੌਰ ਮਲਕੀਤ ਕੌਰ ਆਦਿ ਹਾਜ਼ਰ ਸਨ। ਆਗੂਆਂ ਨੇ ਦੱਸਿਆ ਕਿ ਆਈਸੀਡੀਐਸ ਸਕੀਮ ਬੇਸ਼ੱਕ ਪੰਜਾਹ ਸਾਲ ਪੂਰੇ ਕਰ ਚੁੱਕੀ ਹੈ। ਇੱਕ ਪਾਸੇ ਤਾਂ ਇਹ ਸਕੀਮ ਗੋਲਡਨ ਜੁਬਲੀ ਮਨਾਉਣ ਜਾ ਰਹੀ ਹੈ ਤੇ ਦੂਜੇ ਪਾਸੇ ਆਗਣਵਾੜੀ ਵਰਕਰ ਹੈਲਪਰ ਨਿਗੂਣੇ ਜਿਹੇ ਮਾਣ ਭੱਤੇ ’ਤੇ ਕੰਮ ਕਰਨ ਲਈ ਮਜਬੂਰ ਹਨ। ਆਗੂਆਂ ਨੇ ਕਿਹਾ ਕਿ ਜੇਕਰ 28 ਸਤੰਬਰ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਜਾਂ ਨਾ ਮੰਨੀਆਂ ਗਈ ਤਾਂ 29 ਸਤੰਬਰ ਤੋਂ ਆਂਗਨਵਾੜੀ ਵਰਕਰ ਹੈਲਪਰਾਂ ਵੱਲੋਂ ਕਲਮ ਛੋੜ ਹੜਤਾਲ ਕਰਨ ਮੌਗੇ ‘ਪੋਸਟ ਟਰੈਕਰ ਐਪ’ ਵੀ ਬੰਦ ਕੀਤੀ ਜਾਵੇਗੀ।
Advertisement
Advertisement