ਵਿਦਿਆਰਥੀਆਂ ਦੀ ਕਲਾ ਪ੍ਰਤਿਭਾ ਨੂੰ ਨਿਖਾਰਨ ਦਾ ਉਪਰਾਲਾ
ਸਕੂਲ ’ਚ ਤਿੰਨ ਰੋਜ਼ਾ ਵਰਕਸ਼ਾਪ ਲਗਾਈ
Advertisement
ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੱਲੀ ਗੇਟ ਮਾਲੇਰਕੋਟਲਾ ਵਿੱਚ ਵਿਦਿਆਰਥੀਆਂ ਦੀ ਕਲਾ ਪ੍ਰਤਿਭਾ ਨੂੰ ਨਿਖਾਰਨ ਲਈ ਪ੍ਰਿੰਸੀਪਲ ਮੁਹੰਮਦ ਦਿਲਸ਼ਾਦ ਅਤੇ ਆਰਟ ਐਂਡ ਕਰਾਫਟ ਟੀਚਰ ਰੀਨਾ ਕੁਮਾਰੀ ਦੀ ਅਗਵਾਈ ਹੇਠ ਤਿੰਨ ਰੋਜ਼ਾ ਕਲਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਸਕੂਲ ਦੇ 70 ਵਿਦਿਆਰਥੀਆਂ ਨੇ ਹਿੱਸਾ ਲਿਆ। ਰਿਸੋਰਸ ਪਰਸਨ ਹਰਮਨਪ੍ਰੀਤ ਸਿੰਘ ਸੁਨਾਮ ਅਤੇ ਮਨਜ਼ੂਰ ਅਹਿਮਦ ਵੱਲੋਂ ਵਿਦਿਆਰਥੀਆਂ ਨੂੰ ਕੈਨਵਸ, ਫਰੀ ਹੈਂਡ ਡਰਾਇੰਗ, ਕਲੇਅ ਆਰਟ, ਪੋਟਰੀ ਆਰਟ, ਪੇਪਰ ਕਟਿੰਗ ਆਰਟ ਅਤੇ ਫਰੀ ਹੈਡ ਡਰਾਇੰਗ ਆਦਿ ਕਰਵਾ ਕੇ ਵੱਖ-ਵੱਖ ਕਲਾ ਵਿਧਾਵਾਂ ਦੀਆਂ ਬਾਰੀਕੀਆਂ ਬਾਰੇ ਜਾਣੂ ਕਰਵਾਇਆ ਗਿਆ। ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਵੱਲੋਂ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਰੁਬੀਨਾ ਪਰਵੀਨ ,ਸਮੀਨਾ, ਸਵੇਤਾ ਬੱਸੀ ,ਕਮਲਜੀਤ ਕੌਰ ਅਤੇ ਹਰਜੀਤ ਕੌਰ ਆਦਿ ਮੌਜੂਦ ਸਨ।
Advertisement
Advertisement
