ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਕਾਲੀ ਦਲ ਬਲਾਕ ਸਮਿਤੀ ਚੋਣਾਂ ਲਈ ਤਿਆਰ: ਹਰਿਆਊ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਤਰਾਣਾ ’ਚ 16 ਸਰਕਲ ਪ੍ਰਧਾਨ ਤੇ ਦੋ ਕੋਆਡੀਨੇਟਰ ਨਿਯੁਕਤ
ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਪਾਰਟੀ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕਰਦੇ ਹੋਏ।
Advertisement

ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਹਲਕਾ ਸ਼ੁਤਰਾਣਾ ਵਿੱਚ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪਟਿਆਲਾ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਯੂਥ ਅਕਾਲੀ ਆਗੂ ਬਚਿੱਤਰ ਸਿੰਘ ਦੇ ਗ੍ਰਹਿ ਵਿੱਚ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ। ਸ੍ਰੀ ਹਰਿਆਊ ਨੇ ਦੱਸਿਆ ਕਿ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦਾ ਰਸਮੀ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

ਪਾਰਟੀ ਦੇ ਪ੍ਰੈੱਸ ਸਕੱਤਰ ਅਜੈਬ ਸਿੰਘ ਮੱਲੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਜਥੇਬੰਦੀ ਦਾ ਵਿਸਥਾਰ ਕਰਦੇ ਹੋਏ ਹਲਕਾ ਸ਼ੁਤਰਾਣਾ ਤੋਂ 2 ਨਵੇਂ ਹਲਕਾ ਕੋਆਰਡੀਨੇਟਰ ਨਿਯੁਕਤ ਗੁਰਦੀਪ ਸਿੰਘ ਖਾਂਗ ਤੇ ਰਣਜੀਤ ਸਿੰਘ ਸ਼ਾਹੀ, ਤੋਂ ਇਲਾਵਾ 16 ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਨਵੇਂ ਨਿਯੁਕਤ ਕੀਤੇ ਅਹੁਦੇਦਾਰਾਂ ਵਿੱਚ ਸੀਨੀਅਰ ਅਕਾਲੀ ਆਗੂ ਸਰਕਲ ਪਾਤੜਾਂ (ਦਿਹਾਤੀ) ਤੋਂ ਗੁਰਦੀਪ ਸਿੰਘ ਖਾਂਗ, ਸਰਕਲ ਠਰੂਆ ਤੋਂ ਜੋਗਿੰਦਰ ਸਿੰਘ ਬਾਵਾ, ਸਰਕਲ ਘੱਗਾ (ਸ਼ਹਿਰੀ) ਤੋਂ ਰਣਜੀਤ ਸਿੰਘ ਸ਼ਾਹੀ, ਸਰਕਲ ਕਲਾਰਾਂ ਤੋਂ ਅਵਤਾਰ ਸਿੰਘ ਦੋਦੜਾ, ਸਰਕਲ ਕਕਰਾਲਾ ਤੋਂ ਤਰਲੋਕ ਸਿੰਘ, ਸਰਕਲ ਨਨਹੇੜਾ ਤੋਂ ਸਾਹਿਬ ਸਿੰਘ, ਸਰਕਲ ਬਾਦਸ਼ਾਹਪੁਰ ਤੋਂ ਸੁਰਜੀਤ ਸਿੰਘ ਮਾਹਲ, ਸਰਕਲ ਬਕਰਾਹਾ ਤੋਂ ਸੁਖਜੀਤ ਸਿੰਘ ਬਕਰਾਹਾ, ਸਰਕਲ ਅਰਨੋ ਤੋਂ ਸੁਖਵਿੰਦਰ ਸਿੰਘ, ਸਰਕਲ ਗੁਲਾੜ੍ਹ ਤੋਂ ਸਰਵਨ ਸਿੰਘ ਭੁੱਲਰ, ਸਰਕਲ ਦੁਗਾਲ ਤੋਂ ਕ੍ਰਿਸ਼ਨ ਸਿੰਘ ਦੁਗਾਲ, ਸਰਕਲ ਦੁਗਾਲ ਘੱਗਾ ਦਿਹਾਤੀ ਤੋਂ ਨਿਰਮਲ ਸਿੰਘ ਧੂਹੜ, ਸਰਕਲ ਕਲਵਾਣੂ ਤੋਂ ਜੀਤ ਸਿੰਘ ਕਲਵਾਣੂ, ਸਰਕਲ ਪਾਤੜਾਂ (ਸ਼ਹਿਰੀਂ) ਜੋਗਾ ਸਿੰਘ ਸਿੱਧੂ, ਸਰਕਲ ਪਾਤੜਾਂ (ਸ਼ਹਿਰੀਂ) ਵਿਸ਼ਾਲ ਗੋਇਲ, ਸਰਕਲ ਸ਼ੁਤਰਾਣਾ ਤੋਂ ਬਲਦੇਵ ਸਿੰਘ ਚੀਮਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Advertisement

Advertisement
Show comments