ਅਕਾਲੀ ਦਲ ਨੇ ਬਲਾਕ ਸਮਿਤੀ ਸ਼ੇਰਪੁਰ ਦੇ ਤਿੰਨ ਉਮੀਦਵਾਰ ਐਲਾਨੇ
ਰਹਿੰਦੇ ਉਮੀਦਵਾਰਾਂ ਦੇ ਐਲਾਨ ਲਈ ਮੀਟਿੰਗ ਅੱਜ
Advertisement
ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ੇਰਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਜਗਦੇਵ ਸਿੰਘ ਬਧੇਸ਼ਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਾਰਟੀ ਦੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਨਾਥ ਸਿੰਘ ਹਮੀਦੀ ਨੇ ਬਲਾਕ ਸਮਿਤੀ ਸ਼ੇਰਪੁਰ ਦੇ ਤਿੰਨ ਜ਼ੋਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਵਾਂ ’ਤੇ ਮੋਹਰ ਲਗਾਈ। ਉਨ੍ਹਾਂ 3 ਦਸੰਬਰ ਨੂੰ ਮੁੜ ਮੀਟਿੰਗ ਸੱਦ ਕੇ ਰਹਿੰਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਦੀ ਗੱਲ ਆਖੀ।
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਸ਼ੇਰਪੁਰ ਜ਼ੋਨ ਤੋਂ ਸਵਰਨਜੀਤ ਕੌਰ, ਚਾਰ ਪਿੰਡਾਂ ’ਤੇ ਅਧਾਰਤ ਸਲੇਮਪੁਰ ਜ਼ੋਨ ਤੋਂ ਦਰਸ਼ਨ ਸਿੰਘ ਦੀਦਾਰਗੜ੍ਹ ਅਤੇ ਦੋ ਪਿੰਡਾਂ ’ਤੇ ਅਧਾਰਤ ਈਨਾਬਾਜਵਾ ਜ਼ੋਨ ਤੋਂ ਸੰਦੀਪ ਸਿੰਘ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ। ਮੀਟਿੰਗ ਦੌਰਾਨ ਪਾਰਟੀ ਦੇ ਮੋਹਰੀ ਆਗੂਆਂ ਸਾਬਕਾ ਚੇਅਰਮੈਨ ਭਜਨ ਸਿੰਘ, ਸਾਬਕਾ ਸਰਪੰਚ ਗਰੀਬ ਸਿੰਘ ਛੰਨਾ, ਯੂਥ ਵਿੰਗ ਆਗੂ ਜਸਵਿੰਦਰ ਸਿੰਘ ਦੀਦਾਰਗੜ੍ਹ, ਬਲਵਿੰਦਰ ਸਿੰਘ ਬਾਦਸ਼ਾਹਪੁਰ, ਨਾਜ਼ਮ ਸਿੰਘ ਹੇੜੀਕੇ, ਜਗਦੀਪ ਸਿੰਘ ਖੇੜੀ, ਸੁਖਚੈਨ ਸਿੰਘ ਘਨੌਰੀ ਖੁਰਦ ਨੇ ਪਾਰਟੀ ਵਰਕਰਾਂ ਨੂੰ ਚੋਣ ਮੁਹਿੰਮ ਭਖਾਉਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਲਾਲ ਦੀਦਾਰ ਸਿੰਘ ਫੌਜੀ, ਕੇਵਲ ਸਿੰਘ ਬਾਦਸ਼ਾਹਪੁਰ, ਸੁਖਵਿੰਦਰ ਸਿੰਘ ਘਨੌਰੀ, ਰਾਜਪਾਲ ਸਿੰਘ, ਮਲਕੀਤ ਸਿੰਘ ਥਿੰਦ, ਕੁਲਦੀਪ ਸਿੰਘ ਬਾਜਵਾ ਆਦਿ ਵੀ ਹਾਜ਼ਰ ਸਨ।
Advertisement
Advertisement
