ਅਜੈਦੀਪ ਸਿੰਘ ਨਮਿਤ ਅੰਤਿਮ ਅਰਦਾਸ ਅੱਜ
ਨਿੱਜੀ ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 25 ਜੂਨ
ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸੀਨੀਅਰ ਮੈਂਬਰ ਅਤੇ ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਸਾਬਕਾ ਸਹਾਇਕ ਨਿਰਦੇਸ਼ਕ ਮਨਜੀਤ ਸਿੰਘ ਬਾਲੀਆਂ ਕੁੱਕੀ ਕੋਚ ਦੇ ਪੁੱਤਰ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 27 ਜੂਨ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਗੁਰਦੁਆਰਾ ਸਾਹਿਬ ਸ਼ਹੀਦ ਸਿੰਘ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਵਿੱਚ ਹੋਵੇਗੀ। ਕਾਕਾ ਅਜੈਦੀਪ ਸਿੰਘ ਦੀ ਮੌਤ ’ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਅਕਾਲ ਕਾਲਜ ਕੌਂਸਲ ਵੱਲੋਂ ਕੈਪਟਨ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਅਕਾਲੀ ਆਗੂ ਅਮਨਵੀਰ ਸਿੰਘ ਚੈਰੀ, ਚੇਅਰਮੈਨ ਅਵਤਾਰ ਸਿੰਘ ਈਲਵਾਲ, ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰਕਲਾਂ, ਐੱਸਪੀ ਰਾਜੇਸ਼ ਸਿੱਬਰ, ਇੰਸਪੈਕਟਰ ਸਿਮਰਜੀਤ ਸਿੰਘ ਸ਼ੇਰਗਿੱਲ, ਡਾ. ਜਤਿੰਦਰ ਸਿੰਘ ਪਟਵਾਰੀ, ਪ੍ਰਿੰਸੀਪਲ ਡਾ. ਓਂਕਾਰ ਸਿੰਘ, ਪ੍ਰੋ. ਸੋਹਨਦੀਪ ਸਿੰਘ ਜੁਗਨੂੰ, ਪ੍ਰੋਫੈਸਰ ਸੁਖਵਿੰਦਰ ਸਿੰਘ ਮਾਨ, ਪ੍ਰੋਫੈਸਰ ਸੁਖਜੀਤ ਸਿੰਘ ਘੁਮਾਣ, ਪ੍ਰੋਫੈਸਰ ਰਾਜਵਿੰਦਰ ਸਿੰਘ ਧਨੌਲਾ, ਅਕਾਲੀ ਆਗੂ ਜਸਵਿੰਦਰ ਸਿੰਘ ਪ੍ਰਿੰਸ, ਇੰਸਪੈਕਟਰ ਬਲਕਾਰ ਸਿੰਘ, ਸਰਪੰਚ ਅਜੀਤ ਸਿੰਘ ਸਾਬਕਾ ਚੇਅਰਮੈਨ ਪੀਏਡੀਵੀ, ਸੈਂਟਰਲ ਕੋਆਪਰੇਟਰ ਬੈਂਕ ਦੇ ਡਾਇਰੈਕਟਰ ਅਵਤਾਰ ਸਿੰਘ ਤਾਰੀ, ਸਾਬਕਾ ਪ੍ਰਧਾਨ ਕਰਮਜੀਤ ਸਿੰਘ ਬਾਲੀਆਂ, ਡਾਕਟਰ ਐੱਨਐੱਸ ਬਾਲੀਆਂ, ਪ੍ਰਿੰਸੀਪਲ ਡਾ. ਰਾਜਿੰਦਰ ਕੁਮਾਰ, ਮਨਜੀਤ ਸਿੰਘ ਬਾਲੀਆ, ਮੰਨੂ ਬਡਰੁੱਖਾਂ, ਅਮਰੀਕ ਸਿੰਘ ਤੂਫਾਨ, ਗਗਨਦੀਪ ਸਿੰਘ ਮਾਵੀ, ਅਕਾਲੀ ਆਗੂ ਕੁਲਵੰਤ ਸਿੰਘ ਗਹਿਲਾਂ, ਕਰਮੀ ਮਾਨ ਮੰਗਵਾਲ, ਡਾ. ਗੁਰਸ਼ਰਨ ਸਿੰਘ ਗਿੱਲ ਤੇ ਹਰਮਨਜੀਤ ਸਿੰਘ ਪੰਜਾਬ ਪੁਲੀਸ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।