ਏਆਈ ਫਾਊਂਡੇਸ਼ਨ ਮੈਂਬਰ ਵੱਲੋਂ ਡਕਾਲਾ ਸਕੂਲ ਦਾ ਦੌਰਾ
ਡਕਾਲਾ: ਅਮਰੀਕਾ ਵਾਸੀ ਇੰਟਰਨੈਸ਼ਨਲ ਡੋਨੇਟਰ ਅਤੇ ਅਮਰੀਕਨ ਇੰਡੀਆ ਫਾਊਂਡੇਸ਼ਨ ਦੀ ਮੈਂਬਰ ਮਾਸ਼ਾ ਸਜਦੇ ਵੱਲੋਂਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਡਕਾਲਾ ਦੀ ਰੋਬੋਟਿਕਸ ਲੈਬ ਦਾ ਵਿਸੇਸ਼ ਦੌਰਾ ਕੀਤਾ ਗਿਆ। ਇੱਥੇ ਉਹ ਆਪਣੇ ਮਾਤਾ ਅਤੇ ਭਰਾ ਦੇ ਪਰਿਵਾਰ ਨਾਲ ਇੱਥੇ ਆਏ ਸਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਪ੍ਰਿੰਸੀਪਲ ਸੀਮਾ ਰਾਣੀ, ਡਾਈਟ ਨਾਭਾ ਦੇ ਪ੍ਰਿੰਸੀਪਲ ਸੰਦੀਪ ਨਗਰ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੰਜੀਵ ਸ਼ਰਮਾ, ਅਮਰੀਕਨ ਇੰਡੀਆ ਫਾਊਂਡੇਸ਼ਨ ਦੇ ਨਾਰਥ ਡਾਇਰੈਕਟਰ ਮਨੀਸ਼ਾ ਤ੍ਰਿਪਾਠੀ, ਫਾਊਂਡੇਸ਼ਨ ਦੇ ਰੀਜਨਲ ਪ੍ਰੋਗਰਾਮ ਮੈਨੇਜਰ ਨਿਖਿਲ ਮਹਿਤਾ ਤੇ ਰੋਬੋਟਿਕਸ ਲੈਬ ਦੇ ਇੰਚਾਰਜ ਦਲਬੀਰ ਸਿੰਘ ਸ਼ਾਮਲ ਹੋਏ। ਇਸ ਮੌਕੇ ਮਾਸ਼ਾ ਸਜਦੇ ਨੇ ਆਪਣੇ ਪਿਤਾ ਡਾ. ਬਲਜੀਤ ਸਿੰਘ ਦੀ ਯਾਦ ’ਚ ਵਿਦਿਆਰਥੀਆਂ ਲਈ ਦਾਨ ਦਿੱਤਾ, ਜਿਸ ਤਹਿਤ ਸਕੂਲ ਦੇ ਪੰਜ ਵਿਦਿਆਰਥੀਆਂ ਨੂੰ 20,000 ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੋਬੋਟਿਕਸ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤੇ ਗਏ। -ਪੱਤਰ ਪ੍ਰੇਰਕ
ਬਨਾਸਰ ਬਾਗ ’ਚ ਯੋਗ ਦਿਵਸ ਮਨਾਇਆ
ਸੰਗਰੂਰ: ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਰੈੱਡ ਕਰਾਸ ਸੁਸਾਇਟੀ ਸੰਦੀਪ ਰਿਸ਼ੀ ਅਤੇ ਚੇਅਰਪਰਸਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਸੰਗਰੂਰ ਡਾ. ਕਮਲਦੀਪ ਸ਼ਰਮਾ ਦੀ ਅਗਵਾਈ ਹੇਠ ਬਨਾਸਰ ਬਾਗ ’ਚ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਡੀਡੀਆਰਸੀ ਸੰਗਰੂਰ, ਹਸਪਤਾਲ ਭਲਾਈ ਸ਼ਾਖਾ ਰੈੱਡ ਕਰਾਸ ਸੰਗਰੂਰ ਦੇ ਮੈਂਬਰਾਂ ਤੋਂ ਇਲਾਵਾ ਹੋਰ ਲੋਕਾਂ ਨੇ ਹਿੱਸਾ ਲਿਆ। ਡਾ. ਕਮਲਦੀਪ ਸ਼ਰਮਾ ਨੇ ਕਿਹਾ ਕਿ ਯੋਗ ਇਨਸਾਨ ਸਰੀਰਕ ਪੱਖੋਂ ਸਿਹਤਮੰਦ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ ਉੱਤੇ 11ਵਾਂ ਯੋਗ ਦਿਵਸ -ਸੀਐੱਮ ਦੀ ਯੋਗਸ਼ਾਲਾ’ ਦੇ ਬੈਨਰ ਹੇਠ 21 ਜੂਨ ਨੂੰ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਕਾਲੀ ਮਾਤਾ ਮੰਦਿਰ, ਸੰਗਰੂਰ ’ਚ ਹੋਵੇਵੇਗਾ। ਹਰੇਕ ਬਲਾਕ ਵਿੱਚ ਵੀ ਇਹ ਸਮਾਗਮ ਕਰਵਾਇਆ ਜਾਵੇਗਾ। -ਨਿਜੀ ਪੱਤਰ ਪ੍ਰੇਰਕ
ਕਾਂਗਰਸ ’ਚ ਧੜੇਬੰਦੀ ਚਿੰਤਾ ਦਾ ਵਿਸ਼ਾ: ਰਿਆੜ
ਦੇਵੀਗੜ੍ਹ: ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਲੁਧਿਆਣਾ ਜ਼ਿਮਨੀ ਚੋਣ
ਰਾਜ ਕੁਮਾਰ ਜੱਸੋਰੀਆ ਬਲਾਕ ਪ੍ਰਧਾਨ ਬਣੇ
ਧੂਰੀ: ਪੰਜਾਬ ਪ੍ਰਧਾਨ ਜਗਦੀਪ ਭਾਰਦਵਾਜ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਕੌਂਸਲ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਰਾਜ ਕੁਮਾਰ ਜੱਸੋਰੀਆ ਦੀ ਹਾਜ਼ਰੀ ਵਿੱਚ ਜੈ ਮਲਾਪ ਮੈਡੀਕਲ ਲੈਬਾਰਟਰੀ ਐਸੋਸ਼ੀਏਸ਼ਨ ਬਲਾਕ ਧੂਰੀ ਦੀ ਮੀਟਿੰਗ ਸਾਲ 2025-27 ਦੀ ਚੋਣ ਸਬੰਧੀ ਰੱਖੀ ਗਈ। ਇਸ ਮੌਕੇ ਸਾਰੇ ਲੈਬ ਟੈਕਨੀਸ਼ੀਅਨਾਂ ਨੇ ਸਰਵਸੰਮਤੀ ਨਾਲ ਮੁੜ ਤੋਂ ਰਾਜ ਕੁਮਾਰ ਜੱਸੋਰੀਆ ਨੂੰ ਪ੍ਰਧਾਨ, ਸਚਿਨ ਸਿੰਗਲਾ ਨੂੰ ਕੈਸ਼ੀਅਰ ਅਤੇ ਜਗਸੀਰ ਸਿੰਘ ਨੂੰ ਸੈਕਟਰੀ ਚੁਣਿਆ। ਸਾਰੇ ਮੈਂਬਰਾਂ ਨੇ ਸੰਤੁਸ਼ਟੀ ਜਤਾਈ ਨਵੀਂ ਚੁਣੀ ਕੌਰ ਕਮੇਟੀ ਨੇ ਜੈ ਮਲਾਪ ਪੰਜਾਬ ਦੇ ਪਿਛਲੇ ਕਾਰਜਾਂ ਬਾਰੇ ਵਾਰੇ ਜਾਣਕਾਰੀ ਦਿੱਤੀ ਅਤੇ ਅੱਗੇ ਲਈ ਵੱਧ ਚੜ੍ਹਕੇ ਕਾਰਜ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਅਜੈ ਕੁਮਾਰ, ਗੁਰਜੀਵਨ ਸਿੰਘ,ਵਰਿੰਦਰ ਗੋਇਲ, ਸਤਵੀਰ ਸਿੰਘ, ਗਗਨਦੀਪ, ਗਗਨਦੀਪ ਗਰਗ,ਹਰਦੀਪ ਸਿੰਘ, ਨਵਦੀਪ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਵਿਦਿਆਰਥੀਆਂ ਨੇ ਨੀਟ ’ਚ ਮੱਲਾਂ ਮਾਰੀਆਂ
ਧੂਰੀ: ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਨੀਟ’ ਪ੍ਰੀਖਿਆ ਵਿੱਚੋਂ ਵਧੀਆ ਪਰਸੈਂਟਾਈਲ ਹਾਸਲ ਕਰਕੇ ਮੱਲਾਂ ਮਾਰੀਆਂ ਹਨ। ਸਕੂਲ ਪ੍ਰਬੰਧਕਾਂ ਮੁਤਾਬਕ ਪ੍ਰੀਖਿਆ ਵਿਚੋਂ ਧਵਨੀ ਜੈਨ ਨੇ 99.77 ਪਰਸੈਂਟਾਈਲ, ਨਵਜੋਤ ਕੌਰ ਨੇ 99.52 ਤੇ ਖੁਸ਼ਪ੍ਰੀਤ ਕੌਰ ਨੇ 99.23 ਪਰਸੈਂਟਾਈਲ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੁਸ਼ਨਾਇਆ ਹੈ। ਇਸ ਕਾਮਯਾਬੀ ਲਈ ਟਰੱਸਟ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਗਿੱਲ ਤੇ ਸਮੂਹ ਟਰੱਸਟ ਮੈਂਬਰਾਂ ਪ੍ਰਿੰਸੀਪਲ ਸਤਿਬੀਰ ਸਿੰਘ ਤੇ ਵਾਈਸ ਪ੍ਰਿੰਸੀਪਲ ਮਿਸਟਰ ਬਿਨੋਏ ਪੀਕੇਜੀ ਨੇ ਦੁਆਰਾ ਇਸ ਖ਼ੁਸ਼ੀਂ ਦੇ ਮੌਕੇ ਤੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। -ਨਿੱਜੀ ਪੱਤਰ ਪ੍ਰੇਰਕ
ਖ਼ੂਨਦਾਨੀਆਂ ਦਾ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨ
ਸੰਗਰੂਰ: ਸਿਵਲ ਸਰਜਨ ਡਾ. ਸੰਜੇ ਕਾਮਰਾ ਦੀ ਅਗਵਾਈ ਵਿੱਚ ਮਨਾਏ ਜਾ ਰਹੇ ਖੂਨ ਦਾਨ ਅਤੇ ਜਾਗਰੂਕਤਾ ਪੰਦਰਵਾੜੇ ਤਹਿਤ ਸਿਵਲ ਹਸਪਤਾਲ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਖ਼ੂਨ ਦਾਨ ਕੈਂਪ ਲਗਾਏ ਜਾ ਰਹੇ ਹਨ। ਖੂਨਦਾਨ ਕੈਂਪਾਂ ਦੌਰਾਨ ਹਾਲੇ ਤੱਕ 234 ਯੂਨਿਟਸ ਬਲੱਡ ਪ੍ਰਾਪਤ ਹੋਇਆ ਹੈ। ਇਨ੍ਹਾਂ ਕੈਂਪਾਂ ਮੌਕੇ ਖ਼ੂਨ ਦਾਨ ਕਰਨ ਵਾਲੇ ਵਿਆਕਤੀਆਂ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਸੰਜੇ ਕਾਮਰਾ ਨੇ ਕਿਹਾ ਕਿ ਖ਼ੂਨ ਦਾਨ ਇੱਕ ਅਜਿਹਾ ਮਹਾਨ ਕਾਰਜ ਹੈ, ਜਿਸ ਨਾਲ ਲੋੜਵੰਦ ਵਿਅਕਤੀਆਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਸੀਨੀਅਰ ਮੈਡੀਕਲ ਅਫ਼ਸਰ ਵਿਨੋਦ ਕੁਮਾਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਰਨੈਲ ਸਿੰਘ, ਹਰਦੀਪ ਜਿੰਦਲ ਬਲਾਕ ਐਜੂਕੇਟਰ, ਸਮੂਹ ਸਟਾਫ਼ ਬਲੱਡ ਬੈਂਕ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ