ਅਗਰਵਾਲ ਭਵਨ ’ਚ ਅਗਰਸੈਨ ਜੈਅੰਤੀ ਮਨਾਈ
ਮਹਿਲਾ ਅਗਰਵਾਲ ਸਭਾ ਦੇ ਪ੍ਰਧਾਨ ਰੇਨੂੰ ਸਿੰਗਲਾ ਦੀ ਅਗਵਾਈ ਹੇਠ ਅੱਜ ਇੱਥੇ ਅਗਰਵਾਲ ਭਵਨ ਵਿੱਚ ਮਹਾਰਾਜਾ ਅਗਰਸੈਨ ਦੀ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਹੇਮਰਾਜ ਸਿੰਗਲਾ ਅਕਬਰਪੁਰ ਨੇ ਕੀਤੀ। ਉਨ੍ਹਾਂ ਮਹਾਰਾਜਾ ਅਗਰਸੈਨ ਦੇ ਜੀਵਨ ਬਾਰੇ ਚਾਨਣਾ...
Advertisement
ਮਹਿਲਾ ਅਗਰਵਾਲ ਸਭਾ ਦੇ ਪ੍ਰਧਾਨ ਰੇਨੂੰ ਸਿੰਗਲਾ ਦੀ ਅਗਵਾਈ ਹੇਠ ਅੱਜ ਇੱਥੇ ਅਗਰਵਾਲ ਭਵਨ ਵਿੱਚ ਮਹਾਰਾਜਾ ਅਗਰਸੈਨ ਦੀ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਹੇਮਰਾਜ ਸਿੰਗਲਾ ਅਕਬਰਪੁਰ ਨੇ ਕੀਤੀ। ਉਨ੍ਹਾਂ ਮਹਾਰਾਜਾ ਅਗਰਸੈਨ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਭਾਜਪਾ ਆਗੂ ਜੀਵਨ ਗਰਗ ਨੇ ਸਮੂਹ ਅਗਰਵਾਲ ਭਾਈਚਾਰੇ ਨੂੰ ਅਗਰਸੈਨ ਜੈਅੰਤੀ ਦੀ ਵਧਾਈ ਦਿੱਤੀ। ਇਸ ਮੌਕੇ ਰਾਜਿੰਦਰ ਸਿੰਗਲਾ ਕਾਕਾ, ਰਮੇਸ਼ ਸਿੰਗਲਾ, ਗੁਰਦੇਵ ਗਰਗ, ਰਾਮ ਲਾਲ, ਪ੍ਰਦੀਪ ਗਰਗ, ਮਾਸਟਰ ਕ੍ਰਿਸ਼ਨ ਚੰਦ ਸਿੰਗਲਾ, ਸ਼ਾਮ ਸੱਚਦੇਵਾ, ਪੰਡਿਤ ਜਗਦੀਸ਼ ਸ਼ਰਮਾ, ਰੂਪ ਗੋਇਲ, ਗਿੰਨੀ ਕੱਦ, ਵਿਜੈ ਗੋਇਲ ਰਿੰਕਾ, ਰਾਜ ਕੁਮਾਰ, ਕਰਨ ਕੁਮਾਰ, ਗਜਿੰਦਰ ਰਾਜਪ੍ਰੋਹਿਤ, ਨਰਿੰਦਰ ਰਤਨ ਤੋਂ ਇਲਾਵਾ ਮਹਿਲਾ ਅਗਰਵਾਲ ਸਭਾ ਦੇ ਮੈਂਬਰ ਸਰੋਜ ਗੋਇਲ ਤੇ ਊਸ਼ਾ ਰਾਣੀ ਆਦਿ ਹਾਜ਼ਰ ਸਨ।
Advertisement
Advertisement