30 ਬੋਤਲਾਂ ਸ਼ਰਾਬ ਸਣੇ ਮੁਲਜ਼ਮ ਕਾਬੂ
ਲਹਿਰਾਗਾਗਾ: ਪੁਲੀਸ ਨੇ 30 ਬੋਤਲਾਂ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਬੂਟਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਰਨੇ ਕਲਾ ਥਾਣਾ ਲਹਿਰਾਗਾਗਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਪਿੰਡ ਚੂੜਲ ਕਲਾਂ ਤੇ ਗਸ਼ਤ ਬਖੋਰਾ ਕਲਾਂ...
Advertisement
ਲਹਿਰਾਗਾਗਾ: ਪੁਲੀਸ ਨੇ 30 ਬੋਤਲਾਂ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਬੂਟਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਰਨੇ ਕਲਾ ਥਾਣਾ ਲਹਿਰਾਗਾਗਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਪਿੰਡ ਚੂੜਲ ਕਲਾਂ ਤੇ ਗਸ਼ਤ ਬਖੋਰਾ ਕਲਾਂ ਨੇੜੇ ਗਸ਼ਤ ਦੌਰਾਨ ਚੂੜਲ ਕਲਾ ਦੇ ਪਿਪਲ ਚੌਕ ਬੂਟਾ ਸਿੰਘ ਪਲਾਸਟਿਕ ਦਾ ਥੈਲਾ ਲੈ ਕੇ ਬੈਠਾ ਸੀ। ਤਲਾਸ਼ੀ ਲੈਣ ’ਤੇ ਉਸ ’ਚੋਂ 30 ਬੋਤਲਾ ਸ਼ਰਾਬ ਠੇਕਾ ਦੇਸੀ ਅਸਲੀ ਸੰਤਰਾ ਪੰਜਾਬ ਬਰਾਮਦ ਹੋਈ।
ਨਸ਼ੀਲੇ ਪਦਾਰਥ ਸਣੇ ਮੁਲਜ਼ਮ ਕਾਬੂ
ਪੁਲੀਸ ਨੇ ਇਕ ਵਿਅਕਤੀ ਨੂੰ 15 ਗਰਾਮ ਚਿੱਟੇ ਸਣੇ ਗ੍ਰਿਫ਼ਤਾਰ ਕੀਤਾ ਹੈ। ਸਿਟੀ ਪੁਲੀਸ ਦੇ ਮੁੱਖ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਮੁਲਜ਼ਮ ਨੂੰ ਵਾਟਰ ਵਰਕਸ ਰੋਡ ਲਹਿਰਾਗਾਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਪਛਾਣ ਨਵਦੀਪ ਸਿੰਘ ਉਰਫ਼ ਨਮਨੀ ਵਾਸੀ ਗਾਗਾ ਵਜੋਂ ਹੋਈ ਹੈ।
Advertisement
Advertisement