ਜਲਣਸ਼ੀਲ ਪਦਾਰਥਾਂ ਨਾਲ ਭਰੇ ਛੋਟੇ ਵਾਹਨ ਨੂੰ ਅੱਗ ਲੱਗੀ
ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਪਾਤੜਾਂ ਤੋਂ ਸੰਗਰੂਰ ਜਾ ਰਹੀ ਛੋਟੇ ਹਾਥੀ ਗੱਡੀ ਦੇ ਕੁੱਤੇ ਨਾਲ ਟਕਰਾ ਜਾਣ ਕਾਰਨ ਬੇਕਾਬੂ ਹੋਣ ਤੋਂ ਬਾਅਦ ਗੱਡੀ ਪਲਟ ਗਈ ਜਿਸ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋ ਗਿਆ ਜਦਕਿ ਜਾਨੀ...
Advertisement
ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਪਾਤੜਾਂ ਤੋਂ ਸੰਗਰੂਰ ਜਾ ਰਹੀ ਛੋਟੇ ਹਾਥੀ ਗੱਡੀ ਦੇ ਕੁੱਤੇ ਨਾਲ ਟਕਰਾ ਜਾਣ ਕਾਰਨ ਬੇਕਾਬੂ ਹੋਣ ਤੋਂ ਬਾਅਦ ਗੱਡੀ ਪਲਟ ਗਈ ਜਿਸ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋ ਗਿਆ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਲੋਕਾਂ ਨੇ ਡਰਾਈਵਰ ਨੂੰ ਮੌਕੇ ’ਤੇ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ ਲੋਕਾਂ ਅਤੇ ਦਿੜ੍ਹਬਾ ਦੀ ਪੁਲੀਸ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਦਿੜ੍ਹਬਾ ਥਾਣੇ ਦੇ ਐੱਸਐੱਚਓ ਕਮਲਦੀਪ ਸਿੰਘ ਨੇ ਦੱਸਿਆ ਕਿ ਉਕਤ ਗੱਡੀ ਪਾਤੜਾਂ ਤੋ ਸੰਗਰੂਰ ਨੂੰ ਜਾ ਰਹੀ ਸੀ ਤਾਂ ਸੂਲਰ ਘਰਾਟ ਨੇੜੇ ਪਟਰੌਲ ਪੰਪ ਦੇ ਸਾਹਮਣੇ ਪਤਾ ਲੱਗਿਆ ਕਿ ਗੱਡੀ ਅੱਗੇ ਕੁੱਤਾ ਆਉਣ ਕਾਰਨ ਗੱਡੀ ਦਾ ਕੰਟਰੋਲ ਖੋ ਗਿਆ ਹੈ ਜਿਸ ਕਾਰਨ ਗੱਡੀ ਵਿੱਚ ਜਲਣਸ਼ੀਲ ਪਦਾਰਥ ਲਾਈਟਰਾਂ ਨੂੰ ਅੱਗ ਲੱਗ ਗਈ। ਇਸ ਦਾ ਪਤਾ ਲੱਗਦਿਆਂ ਹੀ ਪੁਲੀਸ ਵੱਲੋਂ ਫਾਈਰ ਬ੍ਰਿਗੇਡ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਪੜਤਾਲ ਕਰ ਰਹੀ ਹੈ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ।
Advertisement
Advertisement