ਸਾਂਝੇ ਅਧਿਆਪਕ ਮੋਰਚੇ ਦਾ ਵਫ਼ਦ ਚੋਣ ਕਮਿਸ਼ਨਰ ਨੂੰ ਮਿਲਿਆ
ਵਫਦ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੀ ਜੱਦੀ ਰਿਹਾਇਸ਼ ਵਾਲੇ ਬਲਾਕਾਂ ਜਾਂ ਪੋਸਟਿੰਗ ਵਾਲੇ ਬਲਾਕਾਂ ਵਿੱਚ ਲਗਾਈਆਂ ਜਾਣ, ਵਿਧਵਾ, ਤਲਾਕਸ਼ੁਦਾ, ਗਰਭਵਤੀ ਮਹਿਲਾਵਾਂ ਅਤੇ 2 ਸਾਲ ਤੋਂ ਛੋਟੇ ਬੱਚੇ ਵਾਲੀਆਂ ਇਸਤਰੀ ਮੁਲਾਜ਼ਮਾਂ, ਹੈਂਡੀਕੈਪਟ/ ਕਰੋਨੀਕਲ ਬਿਮਾਰੀ ਤੋਂ ਪੀੜਤ ਮੁਲਾਜ਼ਮ, ਕਪਲ ਕੇਸ ਵਿੱਚ ਪਤਨੀ ਅਤੇ ਮੰਦਬੁੱਧੀ ਬੱਚਿਆਂ ਦੇ ਮਾਪਿਆਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਵੋਟਾਂ ਦੇ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਕੀਤੇ ਜਾਣ ਤਾਂ ਜੋ ਮੁਲਾਜ਼ਮ ਖੱਜਲ ਖੁਆਰੀ ਤੋਂ ਬਚ ਸਕਣ, ਚੋਣ ਡਿਊਟੀ ਕਰਨ ਵਾਲੇ ਸਟਾਫ ਨੂੰ ਚੋਣਾਂ ਤੋਂ ਅਗਲੇ ਦਿਨ ਦੀ ਛੁੱਟੀ ਕੀਤੀ ਜਾਵੇ, ਚੋਣ ਡਿਊਟੀ ਸਟਾਫ ਲਈ ਖਾਣੇ ਅਤੇ ਮਿਹਨਤਾਨਾ ਦੇਣ ਦੇ ਪ੍ਰਬੰਧ ਅਗਾਊਂ ਕੀਤੇ ਜਾਣ, ਜੇਕਰ ਚੋਣ ਡਿਊਟੀ ਸਟਾਫ ਲਈ ਖਾਣਾ ਮਿਡ ਡੇ ਮੀਲ ਵਰਕਰਾਂ ਤੋਂ ਤਿਆਰ ਕਰਵਾਇਆ ਜਾਣਾ ਹੈ ਤਾਂ ਉਨ੍ਹਾਂ ਨੂੰ ਖਾਣਾ ਬਣਾਉਣ ਦਾ ਮਿਹਨਤਾਨਾ ਅਤੇ ਰਾਸ਼ਨ ਅਗਾਊਂ ਦਿੱਤਾ ਜਾਵੇ, ਚੋਣ ਡਿਊਟੀ ਕਰ ਰਹੇ ਕਰਮਚਾਰੀਆਂ ਦੀ ਵੋਟ ਪੁਆਉਣੀ ਯਕੀਨੀ ਬਣਾਈ ਜਾਵੇ, ਐਕਸ ਇੰਡੀਆ ਲੀਵ ਮਨਜ਼ੂਰ ਅਤੇ ਵਿਦੇਸ਼ ਜਾਣ ਦੀਆਂ ਟਿਕਟਾਂ ਬੁੱਕ ਕਰਾ ਚੁੱਕੇ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਛੁੱਟੀਆਂ ਵਿੱਚ ਚੋਣ ਡਿਊਟੀ ਕਰਨ ਬਦਲੇ ਇਵਜ਼ੀ ਛੁੱਟੀ ਦੇਣ ਦੇ ਪੱਤਰ ਨੂੰ ਲਾਗੂ ਕਰਵਾਇਆ ਜਾਵੇ। ਰਾਜ ਚੋਣ ਕਮਿਸ਼ਨ ਪੰਜ਼ਾਬ ਵੱਲੋਂ ਭਰੋਸ ਦਿਵਾਇਆ ਕਿ ਸਾਰੀਆਂ ਮੰਗਾਂ ਨੂੰ ਬਲਾਕ ਸੰਮਤੀ/ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਲਾਗੂ ਕਰਨ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
