72 ਕਿਲੋ ਭੁੱਕੀ ਬਰਾਮਦ
                    ਥਾਣਾ ਲਹਿਰਾ ਦੀ ਪੁਲੀਸ ਨੇ 72 ਕਿੱਲੋ ਭੁੱਕੀ ਚੂਰਾ ਪੋਸਤ ਸਣੇ ਕਾਰ ਬਰਾਮਦ ਕੀਤੀ ਹੈ, ਜਦੋਂ ਕਿ ਮੁਲਜ਼ਮ ਕਾਰ ਛੱਡ ਕੇ ਖੇਤਾਂ ’ਚ ਭੱਜ ਗਏ। ਥਾਣਾ ਲਹਿਰਾ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਹਰਿੰਦਰ ਸਿੰਘ ਸਮੇਤ ਸਾਥੀ...
                
        
        
    
                 Advertisement 
                
 
            
        ਥਾਣਾ ਲਹਿਰਾ ਦੀ ਪੁਲੀਸ ਨੇ 72 ਕਿੱਲੋ ਭੁੱਕੀ ਚੂਰਾ ਪੋਸਤ ਸਣੇ ਕਾਰ ਬਰਾਮਦ ਕੀਤੀ ਹੈ, ਜਦੋਂ ਕਿ ਮੁਲਜ਼ਮ ਕਾਰ ਛੱਡ ਕੇ ਖੇਤਾਂ ’ਚ ਭੱਜ ਗਏ। ਥਾਣਾ ਲਹਿਰਾ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਹਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀ ਗਸ਼ਤ ਦੌਰਾਨ ਬੱਸ ਅੱਡਾ ਪਿੰਡ ਹਰਿਆਊ ਨੇੜਿਓਂ ਸੂਹ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਜਦੋਂ ਟਿੱਬਿਆਂ ਵਾਲੀ ਪਹੀ ਵੱਲ ਜਾ ਰਹੇ ਸੀ ਤਾਂ ਸਾਹਮਣੇ ਤੋਂ ਇਕ ਕਾਰ ਵਿਚ ਬੈਠੇ ਵਿਅਕਤੀ ਪੁਲੀਸ ਪਾਰਟੀ ਨੂੰ ਦੇਖ ਕੇ ਗੱਡੀ ਦੀਆ ਤਾਕੀਆਂ ਖੋਲ੍ਹਦਿਆਂ ਖੇਤਾਂ ਵਿੱਚੋਂ ਦੀ ਭੱਜ ਗਏ। ਜਦੋਂ ਇਸ ਗੱਡੀ ਨੂੰ ਚੈੱਕ ਕੀਤਾ ਤਾਂ ਇਸ ਵਿੱਚੋਂ 72 ਕਿੱਲੋ ਭੁੱਕੀ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਹਰਦੀਪ ਸਿੰਘ ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਨਸ਼ਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਕਰਮਜੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।
                 Advertisement 
                
 
            
        
                 Advertisement 
                
 
            
        