ਆਯੂਸ਼ ਕੈਂਪ ਵਿੱਚ 550 ਵਿਅਕਤੀਆਂ ਦੀ ਜਾਂਚ
ਸੂਬਾ ਸਰਕਾਰ ਅਤੇ ਆਯੁਰਵੈਦਿਕ ਵਿਭਾਗ ਵੱਲੋਂ ਸਮਾਜ ਨੂੰ ਤੰਦਰੁਸਤ ਰੱਖਣ ਲਈ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਵੀ ਕੁਮਾਰ ਡੂਮਰਾ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਮਲਕੀਤ ਸਿੰਘ ਘੱਗਾ ਦੇ ਨਿਰਦੇਸ਼ਾਂ ’ਤੇ ਆਯੂਸ਼ ਕੈਂਪ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਸੁਨਾਮ ਵਿੱਚ ਲਾਇਆ ਗਿਆ।...
Advertisement
ਸੂਬਾ ਸਰਕਾਰ ਅਤੇ ਆਯੁਰਵੈਦਿਕ ਵਿਭਾਗ ਵੱਲੋਂ ਸਮਾਜ ਨੂੰ ਤੰਦਰੁਸਤ ਰੱਖਣ ਲਈ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਵੀ ਕੁਮਾਰ ਡੂਮਰਾ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਮਲਕੀਤ ਸਿੰਘ ਘੱਗਾ ਦੇ ਨਿਰਦੇਸ਼ਾਂ ’ਤੇ ਆਯੂਸ਼ ਕੈਂਪ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਸੁਨਾਮ ਵਿੱਚ ਲਾਇਆ ਗਿਆ। ਕੈਂਪ ਦੌਰਾਨ ਮਾਹਿਰ ਡਾ.ਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਅਜੀਤ ਸਿੰਘ ਚੰਦੜ੍ਹ ਮੈਮੋਰੀਅਲ ਧਰਮਸ਼ਾਲਾ ਵਿੱਚ ਸਥਿਤ ਆਯੁਰਵੈਦਿਕ ਸਰਕਾਰੀ ਡਿਸਪੈਂਸਰੀ ਵਿੱਚ ਲਾਏ ਕੈਂਪ ਦਾ ਉਦਘਾਟਨ ਡੀਏਯੂਓ ਸੰਗਰੂਰ ਡਾ. ਮਲਕੀਤ ਸਿੰਘ ਘੱਗਾ, ਡਾ. ਰਵੀ ਕਾਂਤ ਅਤੇ ਮਨਦੀਪ ਕੌਰ ਚੰਦੜ ਦੁਆਰਾ ਕੀਤਾ ਗਿਆ। ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ ਡਾ. ਰਵੀ ਕਾਂਤ ਮਧਾਨ , ਡਾ. ਰੋਜ਼ੀ , ਡਾ. ਦਿਵਿਆ ਬਾਂਸਲ ਤੇ ਡਾ. ਰਮਨਦੀਪ ਕੁਮਾਰ ਨੇ ਲੋਕਾਂ ਦੀ ਜਾਂਚ ਕੀਤੀ।ਡਾ. ਮਲਕੀਤ ਸਿੰਘ ਘੱਗਾ ਨੇ ਆਖਿਆ ਕਿ ਬਿਮਾਰੀ ਦੀ ਹਾਲਤ ਵਿੱਚ ਆਯੂਰਵੇਦ ਪ੍ਰਣਾਲੀ ਰਾਹੀਂ ਇਲਾਜ ਕਰਵਾਉਣਾ ਚਾਹੀਦਾ ਹੈ। ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ 456 ਅਤੇ ਹੋਮਿਓਪੈਥਿਕ ਵਿਭਾਗ ਵੱਲੋਂ 119 ਲੋਕਾਂ ਦੀ ਜਾਂਚ ਕੀਤੀ ਗਈ। ਕੈਂਪ ਨੂੰ ਸਫ਼ਲ ਬਣਾਉਣ ਲਈ ਨਿਰੰਜਨ ਸਿੰਘ ਚੌਹਾਨ ਤੇ ਗੁਰਪ੍ਰੀਤ ਸਿੰਘ ਚੰਦੜ੍ਹ ਵੱਲੋਂ ਸਹਿਯੋਗ ਦਿੱਤਾ ਗਿਆ।
Advertisement
Advertisement