ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਂਸਰ ਕੇਅਰ ਕੈਂਪ ਵਿੱਚ 541 ਵਿਅਕਤੀਆਂ ਦੀ ਜਾਂਚ

ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਐੱਸਬੀਆਈ ਕਾਰਡ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿੱਚ ਕੈਂਸਰ ਕੇਅਰ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ 541 ਵਿਅਕਤੀਆਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ ਵਰਲਡ ਕੈਂਸਰ ਕੇਅਰ ਸੁਸਾਇਟੀ...
ਕੈਂਸਰ ਕੈਂਪ ਦੌਰਾਨ ਹਾਜ਼ਰ ਪ੍ਰਬੰਧਕ ਤੇ ਮੁੱਖ ਮਹਿਮਾਨ।
Advertisement
ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਐੱਸਬੀਆਈ ਕਾਰਡ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿੱਚ ਕੈਂਸਰ ਕੇਅਰ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ 541 ਵਿਅਕਤੀਆਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ ਵਰਲਡ ਕੈਂਸਰ ਕੇਅਰ ਸੁਸਾਇਟੀ ਪੰਜਾਬ ਦੇ ਚੈਪਟਰ ਡਾਇਰੈਕਟਰ ਜਗਜੀਤ ਸਿੰਘ ਧੂਰੀ, ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਿੱਖ ਬੁੱਧੀਜੀਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸ਼ੂਗਰ ਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਪੁਸ਼ਪਿੰਦਰ ਸਾਰੋਂ ਤੇ ਐੱਸਐੱਚਓ ਸ਼ੇਰਪੁਰ ਬਲੌਰ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਕੈਂਪ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਕੈਂਸਰ ਕੇਅਰ ਕੈਂਪਾਂ ਦੌਰਾਨ ਪਹਿਲੀਆਂ ਸਟੇਜਾਂ ’ਤੇ ਕੈਂਸਰ ਦਾ ਪਤਾ ਲੱਗਣ ’ਤੇ ਇਲਾਜ ਸੰਭਵ ਹੈ ਜਿਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ, ਸ਼ੇਰਪੁਰ ਵਿਕਾਸ ਮੰਚ ਦੇ ਹਰਪ੍ਰੀਤ ਸ਼ਰਮਾ, ਹੈਪੀ ਸ਼ੇਰਪੁਰ, ਲਾਇਨਜ਼ ਕਲੱਬ ਦੇ ਗੁਰਿੰਦਰ ਗੋਇਲ ਅਤੇ ਚਮਕੌਰ ਸਿੰਘ ਦੀਦਾਰਗੜ੍ਹ ਆਦਿ ਨੇ ਜਗਜੀਤ ਸਿੰਘ ਧੂਰੀ, ਕੈਂਸਰ ਕੇਅਰ ਕੈਂਪ ਦੇ ਪ੍ਰਬੰਧਕ ਡਾ. ਧਰਮਿੰਦਰ ਸਿੰਘ ਸਮੇਤ ਹੋਰਾਂ ਦਾ ਸਨਮਾਨ ਕੀਤਾ।

Advertisement
Advertisement