ਕੈਂਪ ਵਿੱਚ 175 ਮਰੀਜ਼ਾਂ ਦੀ ਜਾਂਚ
ਇਥੇ ਅੱਖਾਂ ਅਤੇ ਦੰਦਾਂ ਦੀ ਜਾਂਚ ਲਈ ਲਗਾਏ ਗਏ ਜਾਂਚ ਕੈਂਪ ’ਚ ਕੁੱਲ 175 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਦੰਦਾਂ ਦੇ ਮਾਹਰ ਡਾਕਟਰ ਚੰਚਲ ਸਿੰਗਲਾ ਨੇ 75 ਦੇ ਕਰੀਬ ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਮੁਫਤ...
Advertisement
ਇਥੇ ਅੱਖਾਂ ਅਤੇ ਦੰਦਾਂ ਦੀ ਜਾਂਚ ਲਈ ਲਗਾਏ ਗਏ ਜਾਂਚ ਕੈਂਪ ’ਚ ਕੁੱਲ 175 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਦੰਦਾਂ ਦੇ ਮਾਹਰ ਡਾਕਟਰ ਚੰਚਲ ਸਿੰਗਲਾ ਨੇ 75 ਦੇ ਕਰੀਬ ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਅਤੇ ਅੱਖਾਂ ਦੇ ਮਾਹਰ ਚੰਡੀਗੜ੍ਹ ਆਈ ਕੇਅਰ ਹਸਪਤਾਲ ਸੁਨਾਮ ਦੇ ਡਾਕਟਰ ਸੰਦੀਪ ਤਾਇਲ ਨੇ ਆਪਣੀ ਟੀਮ ਨਾਲ 100 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਅੱਖਾਂ ਵਿੱਚ ਪਾਉਣ ਵਾਲੀਆਂ ਦਵਾਈਆਂ ਵੰਡੀਆਂ ਗਈਆਂ। ਇਸ ਦੌਰਾਨ 30 ਦੇ ਕਰੀਬ ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਕੀਤੀ ਗਈ।
Advertisement
Advertisement
