ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਡੀਕਲ ਤੇ ਕੈਂਸਰ ਕੈਂਪ ਵਿੱਚ 1700 ਮਰੀਜ਼ਾਂ ਦੀ ਜਾਂਚ

ਰਣਜੀਤ ਸਿੰਘ ਸ਼ੀਤਲ ਦਿੜ੍ਹਬਾ ਮੰਡੀ, 5 ਜੂਨ ਬਾਂਸਲਜ਼ ਗਰੁੱਪ ਸੂਲਰ ਘਰਾਟ ਦੇ ਮੈਨੇਜਮੈਂਟ ਡਾਇਰੈਕਟਰ ਸੰਜੀਵ ਬਾਂਸਲ ਵੱਲੋਂ ਆਪਣੀ ਮਾਤਾ ਦਰਸ਼ਨਾ ਦੇਵੀ ਦੀ 12ਵੀਂ ਬਰਸੀ ਮੌਕੇ ਮੁਫ਼ਤ ਮੈਡੀਕਲ ਅਤੇ ਕੈਂਸਰ ਜਾਂਚ ਕੈਂਪ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਦਿੜ੍ਹਬਾ ਵਿੱਚ ਲਗਾਇਆ ਗਿਆ।...
ਵਿੱਤ ਮੰਤਰੀ ਹਰਪਾਲ ਚੀਮਾ ਦਾ ਸਨਮਾਨ ਕਰਦੇ ਹੋਏ ਕੈਂਪ ਦੇ ਪ੍ਰਬੰਧਕ।
Advertisement
ਰਣਜੀਤ ਸਿੰਘ ਸ਼ੀਤਲ

ਦਿੜ੍ਹਬਾ ਮੰਡੀ, 5 ਜੂਨ

Advertisement

ਬਾਂਸਲਜ਼ ਗਰੁੱਪ ਸੂਲਰ ਘਰਾਟ ਦੇ ਮੈਨੇਜਮੈਂਟ ਡਾਇਰੈਕਟਰ ਸੰਜੀਵ ਬਾਂਸਲ ਵੱਲੋਂ ਆਪਣੀ ਮਾਤਾ ਦਰਸ਼ਨਾ ਦੇਵੀ ਦੀ 12ਵੀਂ ਬਰਸੀ ਮੌਕੇ ਮੁਫ਼ਤ ਮੈਡੀਕਲ ਅਤੇ ਕੈਂਸਰ ਜਾਂਚ ਕੈਂਪ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਦਿੜ੍ਹਬਾ ਵਿੱਚ ਲਗਾਇਆ ਗਿਆ। ਕੈਂਪ ਵਿੱਚ ਲਗਪਗ 1700 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਬਤੌਰ ਮੁੱਖ ਮਹਿਮਾਨ ਪੁੱਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਂਸਲ ਪਰਿਵਾਰ ਵੱਲੋਂ ਆਪਣੀ ਮਾਤਾ ਦੀ ਯਾਦ ਵਿੱਚ ਹਰ ਸਾਲ ਕੈਂਪ ਲਾਉਣਾ ਇਲਾਕੇ ਦੀ ਬਹੁਤ ਵੱਡੀ ਸੇਵਾ ਹੈ। ਇਸ ਤੋਂ ਪਹਿਲਾਂ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਸੰਜੀਵ ਬਾਂਸਲ ਦੇ ਇਸ ਉਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੇ ਮਿੱਤਰ ਸੰਜੀਵ ਬਾਂਸਲ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਮਾਤਾ ਦੀ ਯਾਦ ਵਿੱਚ ਇਸ ਤਰ੍ਹਾਂ ਦੇ ਕੰਮ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਐੱਸਪੀ ਦਵਿੰਦਰ ਅੱਤਰੀ ਐੱਸਪੀ, ਸਹਾਇਕ ਟੈਕਸ ਕਮਿਸ਼ਨਰ ਰੋਹਿਤ ਗਰਗ, ਓਐੱਸਡੀ ਤਪਿੰਦਰ ਸੋਹੀ, ਐੱਸਡੀਐੱਮ ਰਾਜੇਸ਼ ਸ਼ਰਮਾ, ਡੀਐੱਸਪੀ ਡਾ. ਰੁਪਿੰਦਰ ਬਾਜਵਾ, ਬਾਂਸਲ ਗਰੁੱਪ ਦੇ ਚੇਅਰਮੈਨ ਸ਼ਾਮ ਲਾਲ ਬਾਂਸਲ, ਕੌਪਲ ਦੇ ਡਾਇਰੈਕਟਰ ਨਵੀਨ ਬਾਂਸਲ, ਮਨਿੰਦਰ ਘੁਮਾਣ ਪ੍ਰਧਾਨ ਨਗਰ ਪੰਚਾਇਤ ਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।

Advertisement