119 ਵਿਦਿਆਰਥੀਆਂ ਨੂੰ ਨੌਕਰੀ ਮਿਲੀ
ਯੂਨੀਕ ਅਕੈਡਮੀ ਵਿੱਚੋਂ ਕੋਚਿੰਗ ਲੈ ਕੇ 119 ਵਿਦਿਆਰਥੀਆਂ ਨੇ ਪਾਵਰਕੌਮ ਵਿੱਚ ਨੌਕਰੀ ਹਾਸਲ ਕੀਤੀ ਹੈ। ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪਹੁੰਚ ਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਹੈ। ਵਿਧਾਇਕ ਸ੍ਰੀ ਬਾਜ਼ੀਗਰ ਨੇ ਕਿਹਾ...
Advertisement
ਯੂਨੀਕ ਅਕੈਡਮੀ ਵਿੱਚੋਂ ਕੋਚਿੰਗ ਲੈ ਕੇ 119 ਵਿਦਿਆਰਥੀਆਂ ਨੇ ਪਾਵਰਕੌਮ ਵਿੱਚ ਨੌਕਰੀ ਹਾਸਲ ਕੀਤੀ ਹੈ। ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪਹੁੰਚ ਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਹੈ।
ਵਿਧਾਇਕ ਸ੍ਰੀ ਬਾਜ਼ੀਗਰ ਨੇ ਕਿਹਾ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਯੂਨੀਕ ਅਕੈਡਮੀ ਦੇ 119 ਵਿਦਿਆਰਥੀਆਂ ਨੇ ਪਾਵਰਕੌਮ ’ਚ ਵੱਖ-ਵੱਖ ਅਹੁਦੇ ਹਾਸਲ ਕੀਤੇ ਹਨ। ਅਕੈਡਮੀ ਦੇ ਐੱਮ ਡੀ ਪ੍ਰੋਫੈਸਰ ਗੁਰਜਿੰਦਰ ਸਿੰਘ ਕਾਲੇਕਾ ਤੇ ਇੰਜਨੀਅਰ ਰਕੇਸ਼ ਕੁਮਾਰ ਨੇ ਦੱਸਿਆ ਕਿ 119 ਵਿਦਿਆਰਥੀਆਂ ਵਿੱਚੋਂ 49 ਪਾਵਰਕੌਮ ਵਿੱਚ ਲਾਈਨਮੈਨ ਤੇ ਤਿੰਨ ਜੂਨੀਅਰ ਇੰਜਨੀਅਰ ਚੁਣੇ ਗਏ। ਇਸ ਮੌਕੇ ਟਰੱਕ ਯੂਨੀਅਨ ਪਾਤੜਾਂ ਦੇ ਸਾਬਕਾ ਪ੍ਰਧਾਨ ਸੁਖਜੀਤ ਸਿੰਘ ਹੈਪੀ ਕਾਲੇਕਾ, ਕੌਂਸਲਰ ਸੋਨੀ ਜਲੂਰ, ‘ਆਪ’ ਆਗੂ ਕੁਲਦੀਪ ਸਿੰਘ ਥਿੰਦ ਤੇ ਗੁਰਪਿੰਦਰ ਸਿੰਘ ਕਾਲੇਕਾ ਆਦਿ ਹਾਜ਼ਰ ਸਨ।
Advertisement
Advertisement
