ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਸਵੀਂ ਦੇ ਨਤੀਜੇ: ਸਾਹਿਬਜ਼ਾਦਾ ਫਤਹਿ ਸਿੰਘ ਸਕੂਲ ਮਾਲੇਰਕੋਟਲਾ ਮੋਹਰੀ 

ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਉਣ ਵਾਲੇ ਸਾਹਿਬਪ੍ਰੀਤ ਸਿੰਘ ਦਾ ਸਨਮਾਨ
ਸਾਹਿਬਪ੍ਰੀਤ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ।
Advertisement

ਪਰਮਜੀਤ ਸਿੰਘ ਕੁਠਾਲਾ

ਮਾਲੇਰਕੋਟਲਾ, 17 ਮਈ

Advertisement

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਮਾਲੇਰਕੋਟਲਾ ਇਲਾਕੇ ਦੇ ਸਾਹਿਬਜ਼ਾਦਾ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਹੋਣਹਾਰ ਵਿਦਿਆਰਥੀ ਸਾਹਿਬਪ੍ਰੀਤ ਸਿੰਘ 635 (97.69 ਪ੍ਰਤੀਸ਼ਤ) ਅੰਕਾਂ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੀ ਮੈਰਿਟ ਸੂਚੀ ਵਿਚ 15 ਵਾਂ ਰੈਂਕ ਹਾਸਿਲ ਕਰਕੇ ਸਾਰੇ ਸਕੂਲਾਂ ਵਿੱਚੋਂ ਮੋਹਰੀ ਰਿਹਾ ਹੈ। ਸਕੂਲ ਪ੍ਰਿੰਸੀਪਲ ਵੀਰਪਾਲ ਕੌਰ ਅਤੇ ਵਾਇਸ ਪ੍ਰਿੰਸੀਪਲ ਪਰਮਜੀਤ ਸਿੰਘ ਚੀਮਾ ਮੁਤਾਬਕ ਸਕੂਲ ਵਿਚੋਂ ਵਿਦਿਆਰਥੀ ਮੁਸਤਫ਼ਾ ਨੇ 603 ਅੰਕ (93 ਪ੍ਰਤੀਸ਼ਤ) ਪ੍ਰਾਪਤ ਕਰਕੇ ਦੂਜਾ ਅਤੇ ਨਵਨੀਤ ਸਿੰਘ ਨੇ 600 ਅੰਕ (92 ਪ੍ਰਤੀਸ਼ਤ) ਨੰਬਰਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਲੱਗਭਗ ਸਾਰੇ ਵਿਦਿਆਰਥੀ ਪਹਿਲੇ ਦਰਜ ਵਿਚ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਹਿਬਜ਼ਾਦਾ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ। ਬਾਰ੍ਹਵੀਂ ਸਾਇੰਸ ਵਿਚੋਂ ਰਿਤਿਕਾ ਨੇ 440 ਅੰਕ (88 ਫ਼ੀਸਦ) ਹਾਸ਼ਿਲ ਕਰਕੇ ਪਹਿਲਾ, ਜਿਆ ਤੇ ਸਿਮਰਪ੍ਰੀਤ ਕੌਰ ਨੇ 437 ਅੰਕਾਂ (87.4 ਫ਼ੀਸਦ ) ਨਾਲ ਦੂਜਾ ਅਤੇ ਵੀਰੂ ਕੌਸ਼ਲ ਨੇ 434 ਅੰਕਾਂ (86.4 ਫ਼ੀਸਦ) ਨੰਬਰ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਰ੍ਹਵੀਂ ਆਰਟਸ ਗਰੁੱਪ ਵਿਚੋਂ ਮੁਸ਼ਕਾਨ ਅਤੇ ਲਵਪਰੀਤ ਕੌਰ ਨੇ 447 (90 ਫ਼ੀਸਦ) ਅੰਕ ਹਾਸਿਲ ਕਰਕੇ ਪਹਿਲਾ, ਆਲੀਆ ਨੇ 442 (88.5 ਫ਼ੀਸਦ) ਅੰਕ ਪ੍ਰਾਪਤ ਕਰਕੇ ਦੂਜਾ ਅਤੇ ਅਰਸ਼ਦੀਪ ਕੌਰ ਨੇ 440 ਅੰਕਾਂ (88 ਫ਼ੀਸਦ) ਨਾਲ ਤੀਜਾ ਸਥਾਨ ਹਾਸਿਲ ਕੀਤਾ। ਮੈਟ੍ਰਿਕ ਦੀ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਉਣ ਵਾਲੇ ਹੋਣਹਾਰ ਵਿਦਿਆਰਥੀ ਸਾਹਿਬਪ੍ਰੀਤ ਸਿੰਘ ਦਾ ਅੱਜ ਸਕੂਲ ਵਿਚ ਪ੍ਰਿੰਸੀਪਲ ਵੀਰਪਾਲ ਕੌਰ ਅਤੇ ਵਾਇਸ ਪ੍ਰਿੰਸੀਪਲ ਪਰਮਜੀਤ ਸਿੰਘ ਚੀਮਾ ਵੱਲੋਂ ਹਾਰਾਂ ਅਤੇ ਟਰਾਫ਼ੀ ਨਾਲ ਸਨਮਾਨ ਕੀਤਾ ਗਿਆ।

 

ਜ਼ਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ ਸਕੂਲਾਂ ਅੰਦਰ ‘ਸਿੱਖਿਆ ਕ੍ਰਾਂਤੀ’ ਗਾਇਬ

ਦਸਵੀਂ ਜਮਾਤ ਦੇ ਐਲਾਨੇ ਨਤੀਜ਼ੇ ਨੇ ਜ਼ਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ ਸਕੂਲਾਂ ਅੰਦਰ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਹਕੀਕੀ ਸੱਚ ਨਸ਼ਰ ਕਰ ਦਿੱਤਾ ਹੈ। ਦਸਵੀਂ ਜਮਾਤ ਦੇ ਇਮਤਿਹਾਨ ਵਿੱਚ ਬੈਠੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨਾਲ ਸਬੰਧਤ 3762 ਵਿਦਿਆਰਥੀਆਂ ਵਿਚੋਂ ਕੋਈ ਇੱਕ ਵੀ ਵਿਦਿਆਰਥੀ ਸਿੱਖਿਆ ਬੋਰਡ ਵੱਲੋਂ ਐਲਾਨੀ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ। ਜ਼ਿਲ੍ਹੇ ਦੇ ਮੈਰਿਟ ਸੂਚੀ ਵਿਚ ਆਏ ਪੰਜੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ। ਇੱਕਲੇ ਰਾਮ ਸਰੂਪ ਮੈਮੋਰੀਅਲ ਸਕੂਲ ਚੌਂਦਾ ਦੀਆਂ ਤਿੰਨ ਵਿਦਿਆਰਥਣਾਂ ਅਰਸ਼ਦੀਪ ਕੌਰ, ਸ਼ਗਨਪ੍ਰੀਤ ਕੌਰ ਅਤੇ ਪ੍ਰਭਲੀਨ ਕੌਰ ਨੇ ਮੈਰਿਟ ਵਿਚ ਨਾਂ ਦਰਜ ਕਰਵਾਇਆ ਹੈ।

Advertisement