ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਕਾਰਨ ਸੰਗਰੂਰ ਜ਼ਿਲ੍ਹੇ ਦੇ 107 ਪਿੰਡ ਪ੍ਰਭਾਵਿਤ, 16400 ਏਕੜ ਫ਼ਸਲ ਨੁਕਸਾਨੀ

ਮਹੀਨੇ ਵਿੱਚ 451 ਐੱਮਐੱਮ ਮੀਂਹ ਪਿਆ; ਇਕ ਮੌਤ ਤੇ ਸੌ ਤੋਂ ਵੱਧ ਮਕਾਨਾਂ ਦਾ ਨੁਕਸਾਨ; ਕਈ ਪੋਲਟਰੀ ਫਾਰਮ ਡਿੱਗੇ
ਸੰਗਰੂਰ ’ਚ ਡਰੇਨ ਓਵਰਫਲੋਅ ਹੋਣ ਕਾਰਨ ਡੁੱਬੀ ਝੋਨੇ ਦੀ ਫ਼ਸਲ।
Advertisement

ਭਾਦੋਂ ਮਹੀਨੇ ’ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਜ਼ਿਲ੍ਹਾ ਸੰਗਰੂਰ ਵਿੱਚ ਜਿਥੇ 107 ਪਿੰਡ ਪ੍ਰਭਾਵਿਤ ਹੋਏ ਹਨ ਉਥੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆਈ ਹੈ। ਜ਼ਿਲ੍ਹੇ ’ਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਜ਼ਖ਼ਮੀ ਹੈ। ਮਕਾਨ ਢਹਿ ਢੇਰੀ ਹੋ ਚੁੱਕੇ ਹਨ ਅਤੇ ਤਿੰਨ ਮੱਝਾਂ ਵੀ ਮਰ ਗਈਆਂ ਹਨ। ਜਾਣਕਾਰੀ ਅਨੁਸਾਰ ਪਹਿਲੀ ਅਗਸਤ ਤੋਂ ਹੁਣ ਤੱਕ ਜ਼ਿਲ੍ਹੇ ਵਿਚ ਔਸਤਨ 451 ਐੱਮਐੱਮ ਮੀਂਹ ਪਿਆ ਜਿਸ ਨਾਲ 107 ਪਿੰਡ ਪ੍ਰਭਾਵਿਤ ਹੋਏ ਹਨ। ਡਰੇਨਾਂ ਵਿਚ ਪਾਣੀ ਓਵਰਫਲੋਅ ਹੋਣ ਅਤੇ ਭਾਰੀ ਬਰਸਾਤ ਕਾਰਨ ਜ਼ਿਲ੍ਹੇ ਵਿਚ ਲਗਭਗ 16400 ਏਕੜ ਫਸਲ ਪਾਣੀ ਦੀ ਮਾਰ ਹੇਠ ਆਉਣ ਕਾਰਨ ਪ੍ਰਭਾਵਿਤ ਹੋਈ ਹੈ। ਭਾਰੀ ਬਰਸਾਤਾਂ ਕਾਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ 93 ਕੱਚੇ ਮਕਾਨ ਪ੍ਰਭਾਵਿਤ ਹੋਏ ਹਨ ਜਿਨ੍ਹਾਂ ’ਚੋ 17 ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ। ਇਸ ਤੋਂ ਇਲਾਵਾ 30 ਪੱਕੇ ਮਕਾਨ ਪ੍ਰਭਾਵਿਤ ਹੋਏ ਹਨ ਜਿਨ੍ਹਾਂ ’ਚੋਂ 18 ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹੁਣ ਤੱਕ ਜ਼ਿਲ੍ਹੇ ਵਿਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਦੋਂ ਕਿ ਇੱਕ ਜ਼ਖਮੀ ਹੋਇਆ ਹੈ। ਤਿੰਨ ਮੱਝਾਂ ਮਰੀਆਂ ਹਨ। ਇੱਕ ਸ਼ੈੱਡ ਢਹਿ ਢੇਰੀ ਹੋਇਆ ਹੈ। ਪ੍ਰਸ਼ਾਸਨ ਅਨੁਸਾਰ ਇੱਕ ਰਾਹਤ ਕੈਂਪ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਵਿਚ 83 ਵਿਕਅਤੀ ਹਨ। ਹੁਣ ਤੱਕ ਜ਼ਿਲ੍ਹੇ ਵਿਚ 1148 ਵਿਅਕਤੀਆਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਥਲੇਸਾਂ ਵਿਚ ਭਾਰੀ ਮੀਂਹ ਦੀ ਮਾਰ ਹੇਠ ਆਉਣ ਕਾਰਨ ਇੱਕ ਪੋਲਟਰੀ ਫਾਰਮ ਢਹਿ ਗਿਆ ਅਤੇ ਕਰੀਬ 10 ਹਜ਼ਾਰ ਚੂਜ਼ਿਆਂ ਦੀ ਮੌਤ ਹੋਈ ਹੈ। ਪਿੰਡ ਬਾਲੀਆਂ ’ਚ ਇੱਕ ਪੋਲਟਰੀ ਫਾਰਮ ਦਾ ਵੱਡਾ ਹਿੱਸਾ ਢਹਿ ਗਿਆ। ਭਾਰੀ ਮੀਂਹ ਪੈਣ ਤੋਂ ਇਲਾਵਾ ਜ਼ਿਲ੍ਹੇ ਦੇ ਡਰੇਨਾਂ ਵੀ ਨੱਕੋ-ਨੱਕ ਪਾਣੀ ਨਾਲ ਭਰ ਕੇ ਚੱਲ ਰਹੇ ਹਨ ਅਤੇ ਕਈ ਜਗਾਹ ਡਰੇਨ ਓਵਰਫਲੋਅ ਹੋਏ ਹਨ।

ਜ਼ਿਲ੍ਹਾ ਸੰਗਰੂਰ ਦੇ ਖਨੌਰੀ ਅਤੇ ਮੂਨਕ ਇਲਾਕੇ ’ਚੋ ਲੰਘਦੇ ਘੱਗਰ ਦਰਿਆ ਦਾ ਖ਼ਤਰਾ ਅਜੇ ਵੀ ਟਲਿਆ ਨਹੀਂ ਹੈ। ਘੱਗਰ ’ਚ ਪਾੜ ਪੈਣ ਜਾਂ ਓਵਰਫਲੋਅ ਹੋਣ ਦੇ ਸੰਭਾਵੀ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਸਰਗਰਮੀ ਨਾਲ ਨਿਗਰਾਨੀ ਰੱਖ ਰਿਹਾ ਹੈ। ਬਚਾਅ ਲਈ ਕਰੀਬ 35 ਹਜ਼ਾਰ ਥੈਲੇ ਮਿੱਟੀ ਦੇ ਭਰ ਕੇ ਤਿਆਰ ਰੱਖੇ ਗਏ ਹਨ ਜਦੋਂ ਕਿ ਹੋਰ ਥੈਲੇ ਭਰੇ ਜਾ ਰਹੇ ਹਨ। ਘੱਗਰ ਦਰਿਆ ’ਤੇ ਠੀਕਰੀ ਪਹਿਰੇ ਵੀ ਲਗਾਏ ਜਾ ਰਹੇ ਹਨ। ਜਲ ਸਰੋਤ ਵਿਭਾਗ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਗੋਇਲ ਕੈਬਨਿਟ ਮੰਤਰੀ ਕੋਲ ਹਨ ਜਿਸ ਕਾਰਨ ਉਹ ਲਗਾਤਾਰ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦੌਰੇ ਕਰ ਰਹੇ ਹਨ।

Advertisement

Advertisement
Show comments