ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੌਜਵਾਨ ਨੂੰ ਵਿਦੇਸ਼ ਭੇਜਣ ਬਹਾਨੇ ਬੰਦੀ ਬਣਾ ਕੇ ਫ਼ਿਰੌਤੀ ਵਸੂਲੀ

ਪਿੰਡ ਰੱਤਾ ਗੁੱਦਾ ਵਸਨੀਕ ਨੌਜਵਾਨ ਨੂੰ ਵਿਦੇਸ਼ ਭੇਜਣ ਬਹਾਨੇ ਬੰਦੀ ਬਣਾ ਕੇ ਫਿਰੌਤੀ ਵਸੂਲੀ ਗਈ ਹੈ। ਮੁਲਜ਼ਮਾਂ ਨੇ ਨੌਜਵਾਨ ਨੂੰ ਵਿਦੇਸ਼ ਭੇਜਣਾ ਸੀ ਪਰ ਉਨ੍ਹਾਂ ਉਸ ਨੂੰ ਬੰਦੀ ਬਣਾ ਕੇ ਲੁੱਟ ਲਿਆ। ਗਰੋਹ ਨੇ ਹਰਜਿੰਦਰ ਸਿੰਘ ਦੇ ਪੁੱਤਰ ਰੋਬਿਨਪ੍ਰੀਤ ਸਿੰਘ...
Advertisement

ਪਿੰਡ ਰੱਤਾ ਗੁੱਦਾ ਵਸਨੀਕ ਨੌਜਵਾਨ ਨੂੰ ਵਿਦੇਸ਼ ਭੇਜਣ ਬਹਾਨੇ ਬੰਦੀ ਬਣਾ ਕੇ ਫਿਰੌਤੀ ਵਸੂਲੀ ਗਈ ਹੈ। ਮੁਲਜ਼ਮਾਂ ਨੇ ਨੌਜਵਾਨ ਨੂੰ ਵਿਦੇਸ਼ ਭੇਜਣਾ ਸੀ ਪਰ ਉਨ੍ਹਾਂ ਉਸ ਨੂੰ ਬੰਦੀ ਬਣਾ ਕੇ ਲੁੱਟ ਲਿਆ। ਗਰੋਹ ਨੇ ਹਰਜਿੰਦਰ ਸਿੰਘ ਦੇ ਪੁੱਤਰ ਰੋਬਿਨਪ੍ਰੀਤ ਸਿੰਘ ਨੂੰ ਸਿੱਧੀ ਉਡਾਣ ਰਾਹੀਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨਾ ਸਿਰਫ ਤਸ਼ੱਦਦ ਕੀਤਾ, ਸਗੋਂ ਉਸ ਕੋਲੋਂ ਲੱਖਾਂ ਰੁਪਏ ਦੀ ਫ਼ਿਰੌਤੀ ਵੀ ਵਸੂਲੀ| ਜਾਂਚ ਅਧਿਕਾਰੀ ਏ ਐੱਸ ਆਈ ਗੁਰਮੀਤ ਸਿੰਘ ਨੇ ਇੰਨਾ ਹੀ ਕਿਹਾ ਕਿ ਇਸ ਸਬੰਧੀ ਦੋ ਵਿਦੇਸ਼ੀ ਡੰਕਰਾਂ, ਚਾਰ ਔਰਤਾਂ ਸਣੇ ਅੱਠ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਪੀੜਤ ਹਰਜਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਦੇ ਲੜਕੇ ਰੋਬਿਨਪ੍ਰੀਤ ਸਿੰਘ ਨੂੰ ਕੁਝ ਚਿਰ ਪਹਿਲਾਂ ਸਿੱਧੀ ਉਡਾਣ ਰਾਹੀਂ ਵਿਦੇਸ਼ ਭੇਜਣ ਦਾ ਝਾਂਸਾ ਕੇ ਉਸ ਨੂੰ ਬੰਦੀ ਬਣਾ ਲਿਆ। ਮੁਲਜ਼ਮਾਂ ਨੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਫ਼ਿਰੌਤੀ ਵਸੂਲੀ ਅਤੇ ਉਸ ਦੇ ਪੁੱਤਰ ’ਤੇ ਤਸ਼ੱਦਦ ਕੀਤਾ। ਮੁਲਜ਼ਮਾਂ ਵਿੱਚ ਪਿੰਡ ਲੌਹੁਕਾ ਵਾਸੀ ਰਜਵੰਤ ਸਿੰਘ ਰਾਜਾ, ਬਾਬਾ ਬਸਤਾ ਸਿੰਘ ਕਲੋਨੀ ਦੀ ਚਰਨਜੀਤ ਕੌਰ, ਫ਼ਤਹਿਪੁਰ ਪਿੰਡ ਦੀ ਕ੍ਰਿਤਕਾ, ਸੁਲਤਾਨਪੁਰ ਰੋਡ ਅੰਮ੍ਰਿਤਸਰ ਦੀ ਬਲਜੀਤ ਕੌਰ, ਵਿਦੇਸ਼ੀ ਡੰਕਰ ਟਾਇਗਰ, ਡੰਕਰ ਬਾਬਾ ਤੇ ਅਣਪਛਾਤਾ ਵਿਅਕਤੀ ਤੇ ਔਰਤ ਸ਼ਾਮਲ ਹਨ| ਇਸ ਸਬੰਧੀ ਹਰੀਕੇ ਪੁਲੀਸ ਨੇ ਬੀ ਐੱਨ ਐੱਸ ਦੀ ਦਫ਼ਾ 143 (2), 318 (4),61 (2) ਅਧੀਨ ਕੇਸ ਦਰਜ ਕੀਤਾ ਹੈ| ਫ਼ਿਲਹਾਲ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਵਿਚੋਂ ਬਾਹਰ ਹਨ।

Advertisement
Advertisement
Show comments