ਗ਼ਲਤ ਦਵਾਈ ਪੀਣ ਕਾਰਨ ਨੌਜਵਾਨ ਦੀ ਮੌਤ
ਇਸ ਹਲਕੇ ਦੇ ਪਿੰਡ ਹਮੀਦੀ ਵਿੱਚ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਭੁਲੇਖੇ ਨਾਲ ਗ਼ਲਤ ਦਵਾਈ ਪੀਣ ਕਾਰਨ ਮੌਤ ਹੋ ਗਈ। ਥਾਣਾ ਠੁੱਲੀਵਾਲ ਦੇ ਏ ਐੱਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਦਲਵਿੰਦਰ ਸਿੰਘ (22) ਪੁੱਤਰ ਗੁਰਮੀਤ ਸਿੰਘ ਫ਼ੌਜ ਵਿੱਚ...
Advertisement
ਇਸ ਹਲਕੇ ਦੇ ਪਿੰਡ ਹਮੀਦੀ ਵਿੱਚ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਭੁਲੇਖੇ ਨਾਲ ਗ਼ਲਤ ਦਵਾਈ ਪੀਣ ਕਾਰਨ ਮੌਤ ਹੋ ਗਈ। ਥਾਣਾ ਠੁੱਲੀਵਾਲ ਦੇ ਏ ਐੱਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਦਲਵਿੰਦਰ ਸਿੰਘ (22) ਪੁੱਤਰ ਗੁਰਮੀਤ ਸਿੰਘ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਕੱਦ ਘੱਟ ਹੋਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਹ ਆਪਣਾ ਕੱਦ ਵਧਾਉਣ ਲਈ ਦਵਾਈ ਖਾ ਰਿਹਾ ਸੀ ਪਰ ਉਸ ਨੇ ਭੁਲੇਖੇ ਨਾਲ ਘਰ ਵਿੱਚ ਪਈ ਮਿਆਦ ਪੁੱਗ ਚੁੱਕੀ ਹੋਰ ਦਵਾਈ ਪੀ ਲਈ। ਇਸ ਕਾਰਨ ਉਸ ਦੀ ਸਿਹਤ ਖ਼ਰਾਬ ਹੋ ਗਈ। ਪਰਿਵਾਰ ਵੱਲੋਂ ਉਸ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
Advertisement
Advertisement
