ਅੱਤ ਦੀ ਗਰਮੀ ਕਾਰਨ ਨੌਜਵਾਨ ਦੀ ਮੌਤ
ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜੂਨ
ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਕਹਿਰ ਢਾਹਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧਤ ਅੱਜ ਕੋਟਕਪੂਰਾ ਰੋਡ ਤੋਂ ਕੋਠੇ ਪੱਤੀ ਮੁਹੱਬਤ ਪਿੰਡ ਵੱਲ ਜਾਣ ਵਾਲੇ ਰਾਹ ’ਤੇ ਇੱਕ ਅਣਪਛਾਤੇ ਨੌਜਵਾਨ ਦੀ ਗਰਮੀ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਸਾਰ ਇਹ ਨੌਜਵਾਨ ਰਸਤੇ ਵਿਚ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ। ਜਿਸ ਉਪਰੰਤ ਰਾਹਗੀਰਾਂ ਨੇ ਤੁਰੰਤ ਮੋਗਾ ਪੁਲਿਸ ਨੂੰ ਸੂਚਿਤ ਕੀਤਾ।
ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਵਿਅਕਤੀ ਦੀ ਮੌਤ ਗਰਮੀ ਕਾਰਨ ਹੋਈ ਜਾਪਦੀ ਹੈ, ਪਰ ਪੂਰੀ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਇਸ ਮੌਕੇ 'ਤੇ ਸਮਾਜ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ 72 ਘੰਟਿਆਂ ਲਈ ਪਛਾਣ ਵਾਸਤੇ ਰੱਖਵਾ ਦਿੱਤਾ ਹੈ। ਸਮਾਜਿਕ ਸੰਸਥਾਵਾਂ ਤੇ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਇਸ ਭਿਆਨਕ ਗਰਮੀ ਦੌਰਾਨ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਅਤੇ ਧੁੱਪ ਵਿੱਚ ਨਿਕਲਣ ਤੋਂ ਗੁਰੇਜ਼ ਕਰਨ।