ਹਨੇਰੀ ਨਾਲ ਝੰਡੇ ਦਾ ਪੋਲ ਡਿੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ
ਹਤਿੰਦਰ ਮਹਿਤਾਜਲੰਧਰ , 25 ਮਈ ਸ਼ਹਿਰ ਵਿੱਚ ਲੰਘੀ ਸ਼ਾਮ ਆਏ ਤੇਜ਼ ਝੱਖੜ ਦੌਰਾਨ ਨਗਰ ਨਿਗਮ ਦੇ ਦਫ਼ਤਰ ਬਾਹਰ ਲਗਾਏ ਤਿਰੰਗੇ ਝੰਡੇ ਦਾ ਪੋਲ ਡਿੱਗਣ ਨਾਲ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਨੇੜਲੇ ਸਿਵਲ ਹਸਪਤਾਲ ਵਿੱਚ ਦਾਖਲ...
Advertisement
ਹਤਿੰਦਰ ਮਹਿਤਾਜਲੰਧਰ , 25 ਮਈ
ਸ਼ਹਿਰ ਵਿੱਚ ਲੰਘੀ ਸ਼ਾਮ ਆਏ ਤੇਜ਼ ਝੱਖੜ ਦੌਰਾਨ ਨਗਰ ਨਿਗਮ ਦੇ ਦਫ਼ਤਰ ਬਾਹਰ ਲਗਾਏ ਤਿਰੰਗੇ ਝੰਡੇ ਦਾ ਪੋਲ ਡਿੱਗਣ ਨਾਲ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਨੇੜਲੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 18 ਸਾਲਾ ਰਮੇਸ਼ ਵਜੋਂ ਹੋਈ ਹੈ, ਜੋ ਬਿਹਾਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਰਮੇਸ਼ ਪੇਂਟਰ ਦਾ ਕੰਮ ਕਰਦਾ ਸੀ। ਉਹ ਸ਼ਨੀਵਾਰ ਸ਼ਾਮ ਨੂੰ ਆਪਣੇ ਦੋਸਤ ਨਾਲ ਕੰਮ ਤੋਂ ਵਾਪਸ ਆ ਰਿਹਾ ਸੀ। ਉਸ ਦਾ ਦੋਸਤ ਪੈਸੇ ਕਢਵਾਉਣ ਲਈ ਏਟੀਐੱਮ ਗਿਆ ਅਤੇ ਉਸ ਨੂੰ ਉੱਥੇ ਕਿਨਾਰੇ ਬਿਠਾ ਦਿੱਤਾ। ਇਸ ਦੌਰਾਨ ਜਦੋਂ ਝੱਖੜ ਆਇਆ ਆਇਆ ਤਾਂ ਪੋਲ ਡਿੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
Advertisement
Advertisement