ਮਸ਼ੀਨ ’ਚ ਆਉਣ ਕਾਰਨ ਨੌਜਵਾਨ ਦੀਆਂ ਬਾਹਾਂ ਵੱਢੀਆ
ਰਾਜਿੰਦਰ ਸਿੰਘ ਮਰਾਹੜ ਇੱਥੋਂ ਦੇ ਪਿੰਡ ਰਾਈਆ ’ਚ ਅਚਾਰ ਪਾਉਣ ਵਾਲੀ ਮਸ਼ੀਨ ’ਚ ਆਉਣ ਕਾਰਨ ਗ਼ਰੀਬ ਪਰਿਵਾਰ ਨਾਲ ਸਬੰਧਤ ਨੌਜਵਾਨ ਦੀਆਂ ਦੋਵੇਂ ਬਾਹਾਂ ਵੱਢੀਆਂ ਗਈਆਂ। ਪਿੰਡ ਦੇ ਸਰਪੰਚ ਰਜਿੰਦਰ ਸਿੰਘ ਨੇ ਦੱਸਿਆ ਕਿ 22 ਸਾਲਾ ਨੌਜਵਾਨ ਜਗਸੀਰ ਸਿੰਘ ਆਪਣੇ ਖੇਤ...
Advertisement
ਰਾਜਿੰਦਰ ਸਿੰਘ ਮਰਾਹੜ
ਇੱਥੋਂ ਦੇ ਪਿੰਡ ਰਾਈਆ ’ਚ ਅਚਾਰ ਪਾਉਣ ਵਾਲੀ ਮਸ਼ੀਨ ’ਚ ਆਉਣ ਕਾਰਨ ਗ਼ਰੀਬ ਪਰਿਵਾਰ ਨਾਲ ਸਬੰਧਤ ਨੌਜਵਾਨ ਦੀਆਂ ਦੋਵੇਂ ਬਾਹਾਂ ਵੱਢੀਆਂ ਗਈਆਂ। ਪਿੰਡ ਦੇ ਸਰਪੰਚ ਰਜਿੰਦਰ ਸਿੰਘ ਨੇ ਦੱਸਿਆ ਕਿ 22 ਸਾਲਾ ਨੌਜਵਾਨ ਜਗਸੀਰ ਸਿੰਘ ਆਪਣੇ ਖੇਤ ਵਿੱਚ ਮਸ਼ੀਨ ਰਾਹੀਂ ਮੱਕੀ ਦਾ ਅਚਾਰ ਪਵਾ ਰਿਹਾ ਸੀ। ਅਚਾਨਕ ਹੀ ਰੁੱਗ ਲਗਾਉਂਦੇ ਸਮੇਂ ਨੌਜਵਾਨ ਦਾ ਹੱਥ ਮਸ਼ੀਨ ਵਿੱਚ ਆਗਿਆ ਤੇ ਉਸ ਦੀਆਂ ਦੋਵੇਂ ਬਾਹਾਂ ਵੱਢੀਆਂ ਗਈਆਂ। ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਰਾਮਪੁਰਾ ਫੂਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਤੁਰੰਤ ਏਮਜ਼ ਹਸਪਤਾਲ ਬਠਿੰਡਾ ’ਚ ਰੈਫ਼ਰ ਕਰ ਦਿੱਤਾ ਗਿਆ। ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਪਿੰਡ ਦੀ ਗ੍ਰਾਮ ਪੰਚਾਇਤ, ਸਮਾਜ ਸੇਵੀ ਅਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
Advertisement
Advertisement