ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

10 ਦਿਨ ਪਹਿਲਾਂ ਵਿਆਹਿਆ ਨੌਜਵਾਨ ਨਾਲੇ ਵਿੱਚ ਡਿੱਗਿਆ, ਲਾਪਤਾ

ਐਨਡੀਆਰਐੱਫ ਟੀਮਾਂ ਲੱਭਣ ਦੀ ਕਰ ਰਹੀਆਂ ਕੋਸ਼ਿਸ਼
Advertisement
ਪੈਰ ਤਿਲ੍ਹਕਣ ਨਾਲ ਇੱਕ 22 ਸਾਲਾਂ ਦਾ ਨੌਜਵਾਨ ਕਲਾਨੌਰ ਨੇੜੇ ਬਰਸਾਤੀ ‌ਕਿਰਨ ਨਾਲੇ ਡੁੱਬ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਰਾਜੂ ਮੰਗਲਵਾਰ ਸ਼ਾਮ ਨਾਲੇ ਵਿੱਚ ਹੱਥ ਧੋ ਰਿਹਾ ਸੀ, ਜਦੋਂ ਉਹ ਨਾਲੇ ਵਿੱਚ ਡਿੱਗ ਗਿਆ। ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ, ਪਰ ਪਾਣੀ ਕਾਫ਼ੀ ਡੂੰਘਾ ਹੋਣ ਕਾਰਨ ਅਜੇ ਤੱਕ ‌ਉਸ ਦਾ ਪਤਾ ਨਹੀਂ ਲੱਗਿਆ ਹੈ।
ਘਟਨਾ ਦਾ ਸ਼ਿਕਾਰ ਹੋਇਆ ਨੌਜਵਾਨ ਕਿਰਨ ਨਾਲੇ ਤੋਂ ਕੁੱਝ ਦੂਰੀ ਤੇ ਬਣੀਆਂ ਝੁੱਗੀਆਂ ਵਿੱਚ ਰਹਿੰਦਾ ਸੀ ਅਤੇ ਇੱਕ ਸੈਲੂਨ ਵਿੱਚ ਕੰਮ ਕਰਦਾ ਸੀ। ਪਿੰਡਵਾਸੀਆਂ ਨੇ ਦੱਸਿਆ ਕਿ ਉਸਦਾ ਕਰੀਬ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ,ਪਰ ਬਰਸਾਤੀ ਨਾਲੇ ਦਾ ਪੱਧਰ ਵਧਿਆ ਹੋਣ ਕਾਰਨ ਸਫਲਤਾ ਹਾਸਲ ਨਹੀਂ ਹੋਈ। ਇਸ ਉਪਰੰਤ ਐੱਨਡੀਆਰਐੱਫ਼ ਦੀ ਟੀਮ ਨੂੰ ਬੁਲਾਇਆ ਗਿਆ।
ਜ਼ਿਕਰਯੋਗ ਹੈ ਕਿ ਰਾਵੀ ਦਰਿਆ ਦਾ ਪਾਣੀ ਕਿਰਨ ਨਾਲੇ ਵਿੱਚ ਮਿਲਣ ਕਾਰਨ ਇਸਦਾ ਪੱਧਰ ਵਧ ਜਾਂਦਾ ਹੈ। ਪਹਿਲਾਂ ਵੀ ਕਿਰਨ ਨਾਲਾ ਪਿੰਡ ਚੱਗੂਵਾਲ ਨੇੜੇ ਦੋ ਵਿਅਕਤੀਆਂ ਦੀ ਜਾਨ ਲੈ ਚੁੱਕਿਆ ਹੈ ਅਤੇ ਹਜ਼ਾਰਾਂ ਏਕੜ ਫ਼ਸਲਾਂ ਵੀ ਇਸ ਨਾਲੇ ਚਪੇਟ ਵਿਚੋਂ ਕਰ ਖ਼ਰਾਬ ਹੋ ਚੁੱਕੀਆਂ ਹਨ ।
Advertisement
Show comments