ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਹੁਰਿਆਂ ਤੋਂ ਤੰਗ ਨੌਜਵਾਨ ਨੇ ਫਾਹਾ ਲਿਆ

ਇੱਥੇ ਚੇਤ ਸਿੰਘ ਨਗਰ ਇਲਾਕੇ ਦੇ ਰਹਿਣ ਵਾਲਾ ਮਨਦੀਪ ਸਿੰਘ (36) ਆਪਣੇ ਬੱਚਿਆਂ ਨੂੰ ਮਿਲਣ ਲਈ ਸਹੁਰੇ ਘਰ ਗਿਆ ਸੀ। ਉਸ ਦੇ ਸਹੁਰਿਆਂ ਨੇ ਮਨਦੀਪ ਨੂੰ ਕਥਿ ਤੌਰ ’ਤੇ ਜ਼ਲੀਲ ਕਰ ਕੇ ਵਾਪਸ ਭੇਜ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ...
Advertisement

ਇੱਥੇ ਚੇਤ ਸਿੰਘ ਨਗਰ ਇਲਾਕੇ ਦੇ ਰਹਿਣ ਵਾਲਾ ਮਨਦੀਪ ਸਿੰਘ (36) ਆਪਣੇ ਬੱਚਿਆਂ ਨੂੰ ਮਿਲਣ ਲਈ ਸਹੁਰੇ ਘਰ ਗਿਆ ਸੀ। ਉਸ ਦੇ ਸਹੁਰਿਆਂ ਨੇ ਮਨਦੀਪ ਨੂੰ ਕਥਿ ਤੌਰ ’ਤੇ ਜ਼ਲੀਲ ਕਰ ਕੇ ਵਾਪਸ ਭੇਜ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਲਿਆ। ਘਟਨਾ ਬਾਰੇ ਪਤਾ ਲੱਗਣ ’ਤੇ ਪਰਿਵਾਰਕ ਮੈਂਬਰ ਮਨਦੀਪ ਨੂੰ ਹੇਠਾਂ ਉਤਾਰ ਕੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਡਿਵੀਜ਼ਨ ਛੇ ਦੀ ਪੁਲੀਸ ਨੇ ਮਨਦੀਪ ਸਿੰਘ ਦੀ ਭੈਣ ਕੰਵਲਜੀਤ ਕੌਰ ਦੀ ਸ਼ਿਕਾਇਤ ’ਤੇ ਮ੍ਰਿਤਕ ਦੇ ਸਾਲੇ ਰਣਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਕੰਵਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਕੱਪੜੇ ਦਾ ਕਾਰੋਬਾਰ ਕਰਦਾ ਸੀ। ਉਸ ਦੀ ਪਤਨੀ ਰੁਪਿੰਦਰ ਕੌਰ ਝਗੜੇ ਮਗਰੋਂ ਪੇਕੇ ਚਲੀ ਗਈ। ਮਨਦੀਪ ਨੂੰ ਉਸ ਦੇ ਬੱਚਿਆਂ ਨਾਲ ਮਿਲਣ ਨਹੀਂ ਸੀ ਦਿੱਤਾ ਜਾਂਦਾ।

Advertisement
Advertisement