ਰੰਜਿਸ਼ ਕਾਰਨ ਮਹਿਲਾ ਨੂੰ ਗੱਡੀ ਹੇਠ ਦਰੜਿਆ
ਇਸ ਸ਼ਹਿਰ ਦੀ ਰਾਮਨਗਰ ਬਸਤੀ ਵਿਚ ਰੰਜਿਸ਼ ਤਹਿਤ ਮਹਿਲਾ ਨੂੰ ਕਥਿਤ ਤੌਰ ’ਤੇ ਗੱਡੀ ਹੇਠਾਂ ਦਰੜ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਸਿਟੀ-1 ਦੀ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ...
Advertisement
ਇਸ ਸ਼ਹਿਰ ਦੀ ਰਾਮਨਗਰ ਬਸਤੀ ਵਿਚ ਰੰਜਿਸ਼ ਤਹਿਤ ਮਹਿਲਾ ਨੂੰ ਕਥਿਤ ਤੌਰ ’ਤੇ ਗੱਡੀ ਹੇਠਾਂ ਦਰੜ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਸਿਟੀ-1 ਦੀ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਰਾਮ ਨਗਰ ਬਸਤੀ ਦੇ ਵਸਨੀਕ ਸੁਖਚੈਨ ਰਾਮ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਬੱਚੀ ਗਲੀ ਵਿਚ ਖੇਡ ਰਹੀ ਸੀ। ਉਸ ਦੇ ਗੁਆਂਢੀ ਰਾਜ ਕੁਮਾਰ ਰਾਜਾ ਨੇ ਬੱਚੀ ਨਾਲ ਕਥਿਤ ਤੌਰ ’ਤੇ ਗਲਤ ਹਰਕਤ ਕੀਤੀ। ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਜਿਸ ਮਗਰੋਂ ਉਸ ਨੇ ਵੀਡੀਓ ਵਾਇਰਲ ਕਰ ਦਿੱਤੀ। ਇਸੇ ਗੱਲ ਦੀ ਰਾਜ ਕੁਮਾਰ ਰੰਜਿਸ਼ ਰੱਖਣ ਲੱਗਿਆ ਅਤੇ ਅੱਜ ਸਵੇਰੇ ਉਸ ਦੀ ਮਾਂ ਭਜਨੋ ਦੇਵੀ (50) ਘਰ ਤੋਂ ਬਾਹਰ ਜਾ ਰਹੀ ਸੀ ਤਾਂ ਰਸਤੇ ਵਿਚ ਰਾਜ ਕੁਮਾਰ ਨੇ ਪਿਕਅੱਪ ਗੱਡੀ ਹੇਠਾਂ ਦਰੜ ਕੇ ਮਾਰ ਦਿੱਤਾ।
Advertisement
Advertisement
