ਹੋਟਲ ’ਚ ਕੁੜੀ ਨਾਲ ਜਬਰ-ਜਨਾਹ
ਇੱਥੋਂ ਦੇ ਹੋਟਲ ਵਿੱਚ ਔਰਤ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਹੋਟਲ ’ਚ ਛਾਪਾ ਮਾਰਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਹੋਟਲ ਤੋਂ ਸੀ ਸੀ ਟੀ ਵੀ ਫੁਟੇਜ ਜ਼ਬਤ ਕਰ ਲਈ ਹੈ।...
Advertisement
ਇੱਥੋਂ ਦੇ ਹੋਟਲ ਵਿੱਚ ਔਰਤ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਹੋਟਲ ’ਚ ਛਾਪਾ ਮਾਰਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਹੋਟਲ ਤੋਂ ਸੀ ਸੀ ਟੀ ਵੀ ਫੁਟੇਜ ਜ਼ਬਤ ਕਰ ਲਈ ਹੈ। ਪੁਲੀਸ ਨੇ ਕਿਹਾ ਕਿ ਜਾਂਚ ਟੀਮ ਦੀ ਰਿਪੋਰਟ ਤੇ ਔਰਤ ਦੇ ਬਿਆਨ ਦੇ ਆਧਾਰ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ। 24 ਸਾਲਾ ਪੀੜਤਾ ਨੇ ਦੱਸਿਆ ਕਿ ਮੁਲਜ਼ਮ ਲੰਬੇ ਸਮੇਂ ਤੋਂ ਉਸ ਨੂੰ ਜਾਣਦਾ ਹੈ, ਹਾਲਾਂਕਿ ਦੋਵਾਂ ਵਿਚਕਾਰ ਕੋਈ ਪਰਿਵਾਰਕ ਸਬੰਧ ਨਹੀਂ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ ਹੋਟਲ ਦਾ ਕਮਰਾ ਬੁੱਕ ਕੀਤਾ ਜਿੱਥੇ ਲਿਜਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਏ ਡੀ ਸੀ ਪੀ ਆਕਾਸ਼ ਜੈਨ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਨੂੰ ਮੁਲਜ਼ਮ ਜਾਣਦਾ ਹੈ। ਹੋਟਲ ਸਟਾਫ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ।
Advertisement
Advertisement
