ਲਾਵਾਰਸ ਪਸ਼ੂ ਕਾਰਨ ਔਰਤ ਦੀ ਮੌਤ
ਇੱਥੇ ਸਮਰਾਲਾ ਰੋਡ ’ਤੇ ਘੁੰਮ ਰਹੇ ਲਾਵਾਰਸ ਪਸ਼ੂ ਕਾਰਨ ਹਾਦਸੇ ਵਿੱਚ ਔਰਤ ਦੀ ਜਾਨ ਚਲੀ ਗਈ। ਮ੍ਰਿਤਕ ਔਰਤ ਦੀ ਪਛਾਣ ਨੀਲਮ ਰਾਣੀ (60) ਵਾਸੀ ਮਾਛੀਵਾੜਾ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਨੀਲਮ ਰਾਣੀ ਆਪਣੇ ਪੁੱਤਰ ਨਾਲ...
Advertisement
ਇੱਥੇ ਸਮਰਾਲਾ ਰੋਡ ’ਤੇ ਘੁੰਮ ਰਹੇ ਲਾਵਾਰਸ ਪਸ਼ੂ ਕਾਰਨ ਹਾਦਸੇ ਵਿੱਚ ਔਰਤ ਦੀ ਜਾਨ ਚਲੀ ਗਈ। ਮ੍ਰਿਤਕ ਔਰਤ ਦੀ ਪਛਾਣ ਨੀਲਮ ਰਾਣੀ (60) ਵਾਸੀ ਮਾਛੀਵਾੜਾ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਨੀਲਮ ਰਾਣੀ ਆਪਣੇ ਪੁੱਤਰ ਨਾਲ ਸਮਰਾਲਾ ਰੋਡ ’ਤੇ ਸਥਿਤ ਬੈਂਕ ਕਾਲੋਨੀ ਵਿੱਚ ਆਪਣੀ ਵਿਆਹੁਤਾ ਧੀ ਨੂੰ ਮਿਲਣ ਜਾ ਰਹੀ ਸੀ। ਇਸ ਦੌਰਾਨ ਇਕਦਮ ਉਨ੍ਹਾਂ ਅੱਗੇ ਲਾਵਾਰਸ ਪਸ਼ੂ ਆ ਗਿਆ ਅਤੇ ਨੀਲਮ ਆਪਣਾ ਬਚਾਅ ਕਰਨ ਲਈ ਤੇਜ਼ੀ ਨਾਲ ਸੜਕ ’ਤੇ ਚੜ੍ਹ ਗਈ। ਇਸ ਦੌਰਾਨ ਪਿੱਛੋਂ ਆ ਰਹੀ ਕਾਰ ਉਸ ਨਾਲ ਟਕਰਾਅ ਗਈ। ਹਾਦਸੇ ਵਿੱਚ ਨੀਲਮ ਗੰਭੀਰ ਜ਼ਖ਼ਮੀ ਹੋ ਗਈ। ਕਾਰ ਚਾਲਕ ਨੇ ਤੁਰੰਤ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਇਲਾਜ ਦੌਰਾਨ ਉਹ ਦਮ ਤੋੜ ਗਈ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਹਾਦਸਾ ਪਸ਼ੂ ਕਾਰਨ ਵਾਪਰਿਆ ਹੈ, ਜਿਸ ਵਿੱਚ ਕਾਰ ਚਾਲਕ ਦਾ ਕੋਈ ਕਸੂਰ ਨਹੀਂ ਹੈ।
Advertisement
Advertisement
