ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੋਲੀ ਲੱਗਣ ਕਾਰਨ ਔਰਤ ਦੀ ਮੌਤ

ਪੱਤਰ ਪ੍ਰੇਰਕ ਮਮਦੋੋਟ, 22 ਨਵੰਬਰ ਬਲਾਕ ਮਮਦੋਟ ਅਧੀਨ ਪੈਂਦੇ ਸਰਹੱਦੀ ਪਿੰੰਡ ਹਜਾਰਾ ਵਾਲਾ ਵਿੱਚ ਬੀਤੀ ਸ਼ਾਮ ਗੋਲੀ ਲੱਗਣ ਨਾਲ ਔਰਤ ਦੀ ਮੌਤ ਹੋ ਗਈ। ਥਾਣਾ ਮੁਖੀ ਅਭਿਨਵ ਚੌਹਾਨ ਨੇ ਦੱਸਿਆ ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਜੋਂ ਹੋਈ,...
Advertisement

ਪੱਤਰ ਪ੍ਰੇਰਕ

ਮਮਦੋੋਟ, 22 ਨਵੰਬਰ

Advertisement

ਬਲਾਕ ਮਮਦੋਟ ਅਧੀਨ ਪੈਂਦੇ ਸਰਹੱਦੀ ਪਿੰੰਡ ਹਜਾਰਾ ਵਾਲਾ ਵਿੱਚ ਬੀਤੀ ਸ਼ਾਮ ਗੋਲੀ ਲੱਗਣ ਨਾਲ ਔਰਤ ਦੀ ਮੌਤ ਹੋ ਗਈ। ਥਾਣਾ ਮੁਖੀ ਅਭਿਨਵ ਚੌਹਾਨ ਨੇ ਦੱਸਿਆ ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਜੋਂ ਹੋਈ, ਜਿਸ ਦੀ ਮੌਤੇ ਸਿਰ ’ਤੇ ਗੋਲੀ ਲੱਗਣ ਕਾਰਨ ਹੋਈ ਹੈ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਵਾਰਸ ਜੋ ਬਿਆਨ ਲਿਖਵਾਉਣਗੇ ਉਸ ਮੁਤਾਬਕ ਮਾਮਲਾ ਦਰਜ ਕੀਤਾ ਜਾਵੇਗਾ। ਉਧਰ ਪੁਲਿਸ ਨੇ ਬੀਤੀ ਰਾਤ ਹੀ ਲਾਸ਼ ਪੋਸਟਮਾਰਟਮ ਲਈ ਫਿਰੋਜ਼ਪੁਰ ਭੇਜ ਦਿੱਤੀ ਸੀ ਪਰ ਕੇਸ ਦਰਜ ਨਾ ਹੋਣ ਕਾਰਨ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਡੀਐੱਸਪੀ ਫਿਰੋਜ਼ਪੁਰ ਦਿਹਾਤੀ ਕਰਨ ਸ਼ਰਮਾ ਨੇ ਕਿਹਾ ਕਿ ਮ੍ਰਿਤਕਾ ਦੇ ਵਾਰਸਾਂ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਮ੍ਰਿਤਕਾ ਦੇ ਵਾਰਸਾਂ ਵੱਲੋਂ ਪੁਲੀਸ ਨੂੰ ਬਿਆਨ ਦਰਜ ਕਰਵਾਏ ਜਾ ਰਹੇ ਸਨ।

Advertisement