ਰੇਲ ਗੱਡੀ ਹੇਠ ਆਉਣ ਕਾਰਨ ਔਰਤ ਤੇ ਬੱਚੇ ਦੀ ਮੌਤ
ਇਥੋਂ ਦੇ ਰਤਨਹੇੜੀ ਅੰਡਰਬ੍ਰਿਜ ਨੇੜੇ ਰੇਲਵੇ ਟਰੈਕ ’ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਔਰਤ ਅਤੇ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ। ਜੀਆਰਪੀ ਖੰਨਾ ਥਾਣਾ ਇੰਚਾਰਜ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਤਨਹੇੜੀ ਅੰਡਰਬ੍ਰਿਜ...
Advertisement
ਇਥੋਂ ਦੇ ਰਤਨਹੇੜੀ ਅੰਡਰਬ੍ਰਿਜ ਨੇੜੇ ਰੇਲਵੇ ਟਰੈਕ ’ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਔਰਤ ਅਤੇ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ। ਜੀਆਰਪੀ ਖੰਨਾ ਥਾਣਾ ਇੰਚਾਰਜ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਤਨਹੇੜੀ ਅੰਡਰਬ੍ਰਿਜ ਨੇੜੇ ਔਰਤ ਅਤੇ ਬੱਚੇ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਕੱਟੀਆਂ ਪਈਆਂ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ਵਿਚ ਲਿਆ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਜਨਸਭਾ ਐਕਸਪ੍ਰੈਸ ਨਾਲ ਹੋਇਆ ਹੈ, ਜਦੋਂ ਇਸ ਸਬੰਧੀ ਗੱਡੀ ਦੇ ਡਰਾਈਵਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਔਰਤ ਬੱਚੇ ਨੂੰ ਗੋਦ ਵਿਚ ਲੈ ਕੇ ਰੇਲ ਲਾਈਨਾਂ ਪਾਰ ਕਰ ਰਹੀ ਸੀ ਅਤੇ ਗੱਡੀ ਦੀ ਲਪੇਟ ਵਿਚ ਆ ਗਈ। ਲਾਸ਼ ਪਾਸੋਂ ਕੋਈ ਵੀ ਪਛਾਣ ਪੱਤਰ ਨਾ ਮਿਲਣ ਕਾਰਨ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।
Advertisement
Advertisement
