ਕਾਂਗਰਸ ਨੂੰ ਮਜ਼ਬੂਤ ਕਰਨ ਲਈ ਲੋਕਾਂ ਤੋਂ ਰਾਏ ਲਵਾਂਗੇ: ਬਾਲੀ
ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਕਾਂਗਰਸ ਪਾਰਟੀ ਹਾਈਕਮਾਨ ਨੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਮੱਦੇਨਜ਼ਰ ਪਾਰਟੀ ਦੇ ਵਿਧਾਇਕ ਆਰ ਐਸ ਬਾਲੀ ਨੂੰ ਖੰਨਾ ਜ਼ਿਲ੍ਹੇ ਵਿੱਚ ਆਬਜ਼ਰਬਰ ਵਜੋਂ ਭੇਜਿਆ ਗਿਆ। ਉਹ ਕਾਂਗਰਸ ਪਾਰਟੀ ਨੂੰ ਲੋਕਤੰਤਰੀ ਢੰਗ ਨਾਲ ਮਜ਼ਬੂਤ ਕਰਨ ਲਈ ਰਾਏ ਇਕੱਠੀ ਕਰਨ ਲਈ ਜ਼ਿਲ੍ਹੇ ਭਰ ਦੇ ਵਰਕਰਾਂ, ਆਗੂਆਂ ਤੇ ਸਮਾਜ ਸੇਵਕਾਂ ਨਾਲ ਸੱਤ ਦਿਨ ਮੀਟਿੰਗਾਂ ਕਰਨਗੇ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸੰਗਠਨ ਨਿਰਮਾਣ ਅਭਿਆਨ ਦੇ ਹਿੱਸੇ ਵਜੋਂ, ਆਬਜ਼ਰਵਰ ਬਾਲੀ ਨੇ ਅੱਜ ਖੰਨਾ ਜ਼ਿਲ੍ਹੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਪਹਿਲੀ ਮੀਟਿੰਗ ਕੀਤੀ ਅਤੇ ਹਰ ਛੋਟੇ-ਵੱਡੇ ਪਾਰਟੀ ਵਰਕਰ ਦੀ ਰਾਏ ਲਈ ਜਿਸ ਵਿੱਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸੁਖਪਾਲ ਸਿੰਘ ਭੁੱਲਰ ਅਤੇ ਰਣਜੀਤ ਸਿੰਘ ਤਰਖਾਣ ਮਾਜਰਾ ਸ਼ਾਮਲ ਹੋਏ। ਬਾਲੀ ਨੇ ਕਿਹਾ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਾਂਗਰਸ ਪਾਰਟੀ ਨੇ ਦੇਸ਼ ਭਰ 'ਚ ਪਾਰਟੀ ਦੇ ਸੰਗਠਨ ਨੂੰ ਲੋਕਤੰਤਰੀ ਤੌਰ 'ਤੇ ਮਜ਼ਬੂਤ ਕਰਨ ਲਈ ਹਰ ਜ਼ਿਲ੍ਹੇ 'ਚ ਅਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਮੁਹਿੰਮ 'ਚ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ, ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸਮਾਜ ਸੇਵਕਾਂ ਤੇ ਆਮ ਜਨਤਾ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਵਿਕਾਸ ਮਹਿਤਾ, ਹਰਜਿੰਦਰ ਸਿੰਘ ਇਕੋਲਾਹਾ, ਗੁਰਦੀਪ ਸਿੰਘ, ਸਤਨਾਮ ਸਿੰਘ ਸੋਨੀ, ਕੁਲਵਿੰਦਰ ਸਿੰਘ ਗਿੱਲ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਤਜਿੰਦਰ ਸ਼ਰਮਾ, ਅਮਿਤ ਤਿਵਾੜੀ, ਕੌਂਸਲਰ ਅਮਰੀਸ਼ ਕਾਲੀਆ, ਸੁਖਦੇਵ ਮਿੱਢਾ, ਸਿਤਾਰ ਮੁਹੰਮਦ ਲਿਬੜਾ, ਗੌਰਵ ਵਿਜਨ, ਸੰਦੀਪ ਘਈ, ਗੁਰਮੁੱਖ ਸਿੰਘ, ਹਰਚੰਦ ਸਿੰਘ, ਰਵਿੰਦਰ ਬੱਬੂ, ਕੌਂਸਲਰ ਹਰਦੀਪ ਸਿੰਘ ਨੀਨੂੰ, ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਸੁਦਰਸ਼ਨ ਵਰਮਾ, ਲਛਮਣ ਸਿੰਘ ਗਰੇਵਾਲ, ਰਾਜਵੀਰ ਸ਼ਰਮਾ, ਤਰਿੰਦਰ ਸਿੰਘ ਗਿੱਲ, ਵਰਿੰਦਰ ਸਿੰਘ ਬਾਰਨ ਆਦਿ ਹਾਜ਼ਰ ਸਨ।