ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਜਪੁਰਾ-ਚੰਡੀਗੜ੍ਹ ਲਾਈਨ ਲਈ ਬਿੱਟੂ ਦੀ ਮਦਦ ਨਹੀਂ ਲਵਾਂਗਾ: ਗਾਂਧੀ

ਗੁਰਨਾਮ ਸਿੰਘ ਅਕੀਦਾ ਪਟਿਆਲਾ, 13 ਜੂਨ ਪੰਜਾਬ ’ਚੋਂ ਨਵੇਂ ਬਣੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਦੀ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਵਿਛਾਉਣ ਲਈ ਮਦਦ ਲੈਣ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇਨਕਾਰ ਕਰ ਦਿੱਤਾ ਹੈ। ਡਾ. ਗਾਂਧੀ...
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਧਰਮਵੀਰ ਗਾਂਧੀ।
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 13 ਜੂਨ

Advertisement

ਪੰਜਾਬ ’ਚੋਂ ਨਵੇਂ ਬਣੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਦੀ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਵਿਛਾਉਣ ਲਈ ਮਦਦ ਲੈਣ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇਨਕਾਰ ਕਰ ਦਿੱਤਾ ਹੈ। ਡਾ. ਗਾਂਧੀ ਅੱਜ ਇੱਥੇ ਕਾਂਗਰਸ ਦੇ ਹਲਕਾ ਇੰਚਾਰਜਾਂ ਮਦਨ ਲਾਲ ਜਲਾਲਪੁਰ ਘਨੌਰ, ਹਰਿੰਦਰਪਾਲ ਸਿੰਘ ਹੈਰੀਮਾਨ ਸਨੌਰ, ਮੋਹਿਤ ਮਹਿੰਦਰਾ ਪਟਿਆਲਾ ਦਿਹਾਤੀ ਸਣੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੀ ਅੱਜ ਦੀ ਪ੍ਰੈੱਸ ਕਾਨਫ਼ਰੰਸ ਦਾ ਮੁੱਦਾ ‘ਆਪ’ ਦੇ ਵਿਧਾਇਕਾਂ ਵੱਲੋਂ ਕਾਂਗਰਸੀ ਵਰਕਰਾਂ ’ਤੇ ਦਰਜ ਕੀਤੇ ਜਾ ਰਹੇ ਕੇਸਾਂ ਬਾਬਤ ਤੇ ਵਿਧਾਇਕਾਂ ਦੇ ਸਹਿਯੋਗੀਆਂ ਵੱਲੋਂ ਕਾਂਗਰਸੀ ਆਗੂਆਂ ਨੂੰ ਘੇਰ ਕੇ ਮਾਰਨ ਦੀ ਕੀਤੀ ਜਾਂਦੀ ਕੋਸ਼ਿਸ਼ ਦਾ ਸੀ।

ਡਾ. ਗਾਂਧੀ ਨੇ ਰੇਲਵੇ ਲਾਈਨ ਬਾਰੇ ਕਿਹਾ ਕਿ ਉਹ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਆਉਂਦੇ ਦਿਨਾਂ ’ਚ ਟਰੈਕਟਰ ਮਾਰਚ ਕਰਨਗੇ ਤਾਂ ਕਿ ਟਰਾਂਸਪੋਰਟ ਮਾਫ਼ੀਆ ਦੀ ਗ਼ੁਲਾਮੀ ਵਿੱਚ ਰੇਲ ਲਾਈਨ ਲਈ ਜ਼ਮੀਨ ਐਕੁਆਇਰ ਨਾ ਕਰਨ ਵਾਲੀ ਪੰਜਾਬ ਸਰਕਾਰ ਨੂੰ ਜ਼ਮੀਨ ਐਕੁਆਇਰ ਕਰਾਉਣ ਲਈ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਨੌਰ ਤੋਂ ਕਾਂਗਰਸ ਦਾ ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਕਾਕੜਾ ਜਦੋਂ ਪਿੰਡ ਰੋਸ਼ਨਪੁਰ ਝੁੰਗੀਆਂ ਵਿੱਚ ਕੁਸ਼ਤੀ ਦੰਗਲ ਦਾ ਰਿਬਨ ਕੱਟ ਕੇ ਆ ਰਿਹਾ ਸੀ ਤਾਂ ਉਸ ਤੇ ਵਿਧਾਇਕ ਦੇ ਪੀਏ ਤੇ ਉਸ ਦੇ ਸਾਥੀਆਂ ਨੇ ਕਥਿਤ ਹਮਲਾ ਕਰ ਦਿੱਤਾ। ਉਨ੍ਹਾਂ ਭੱਜ ਕੇ ਜਾਨ ਬਚਾਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇ ਦੋ ਦਿਨਾਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਤਾਂ ਜ਼ਿਲ੍ਹਾ ਕਾਂਗਰਸ ਵੱਲੋਂ ਸਖ਼ਤ ਕਦਮ ਚੁੱਕਿਆ ਜਾਵੇਗਾ।

ਲਾਲ ਸਿੰਘ ਸਬੰਧੀ ਸਬੂਤ ਹਾਈ ਕਮਾਂਡ ਕੋਲ ਪੁੱਜਦੇ ਕੀਤੇ: ਗਾਂਧੀ

ਟਕਸਾਲੀ ਕਾਂਗਰਸੀ ਲਾਲ ਸਿੰਘ ਦੀ ਆਵਾਜ਼ ਦੀ ਕਥਿਤ ਆਡੀਓ ਸਬੰਧੀ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਇਹ ਮਾਮਲਾ ਹਾਈ ਕਮਾਂਡ ਕੋਲ ਸਬੂਤਾਂ ਸਮੇਤ ਪੁੱਜਦਾ ਕਰ ਦਿੱਤਾ ਹੈ, ਉਹ ਕੁਝ ਸਮੇਂ ਵਿਚ ਫ਼ੈਸਲਾ ਲੈਣਗੇ। ਲਾਲ ਸਿੰਘ ’ਤੇ ਦੋਸ਼ ਹੈ ਕਿ ਉਸ ਨੇ ਅਕਾਲੀ ਉਮੀਦਵਾਰਾਂ ਦੀ ਮਦਦ ਕੀਤੀ ਹੈ।

Advertisement
Tags :
BJPCongressDharamvir GandhiMP PatialapatialaPunjab Congresspunjab newsRailway