ਪਿੰਡ ਠੁੱਲੀਵਾਲ ’ਚ ਸੋਗ ਦੀ ਲਹਿਰ; ਫ਼ੌਜੀ ਜਵਾਨ ਬੜਗਾਮ ’ਚ ਡਿਊਟੀ ਦੌਰਾਨ ਸ਼ਹੀਦ !
              ਸ਼੍ਰੀਨਗਰ ਦੇ ਬੜਗਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਇਆ ਜਵਾਨ
            
        
        
    
                 Advertisement 
                
 
            
        ਹਲਕੇ ਦੇ ਪਿੰਡ ਠੁੱਲੀਵਾਲ ਦਾ ਫ਼ੌਜੀ ਜਵਾਨ ਸ੍ਰੀਨਗਰ ਦੇ ਬੜਗਾਮ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਜਗਸੀਰ ਸਿੰਘ ( 35) ਪੁੱਤਰ ਸੁਖਦੇਵ ਸਿੰਘ ਸਿੱਖ ਰੈਜੀਮੈਂਟ ਮਦਰ ਯੂਨਿਟ 27 ਦਾ ਨਾਇਕ ਸੀ।
ਪਿੰਡ ਦੇ ਸਮਾਜ ਸੇਵੀ ਹਰਤੇਜ ਸਿੰਘ ਸਿੱਧੂ, ਸ਼ਹੀਦ ਦੇ ਜੀਜਾ ਕੁਲਦੀਪ ਸਿੰਘ, ਭਰਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਬੀਤੇ ਕੱਲ ਦੇਰ ਸ਼ਾਮ ਜਗਸੀਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ।
                 Advertisement 
                
 
            
        ਸ਼ਹੀਦ ਕਿਸਾਨ ਪਰਿਵਾਰ ਨਾਲ ਸਬੰਧਿਤ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਸ਼ਹੀਦ ਦੀ ਦੇਹ 5 ਨਵੰਬਰ ਨੂੰ ਸਵੇਰੇ ਪਿੰਡ ਠੁੱਲੀਵਾਲ ਪੁੱਜੇਗੀ ਅਤੇ ਪਿੰਡ ਦੇ ਸਰਕਾਰੀ ਸਕੂਲ ’ਚ ਸਰਕਾਰੀ ਸਨਮਾਨ ਨਾਲ ਉਸਦਾ ਸਸਕਾਰ ਕੀਤਾ ਜਾਵੇਗਾ।
                 Advertisement 
                
 
            
        