ਸਤਲੁਜ ’ਚ ਪਾਣੀ ਦਾ ਪੱਧਰ ਵਧਿਆ, ਲੋਕ ਛੱਤਾਂ ’ਤੇ ਚੜ੍ਹਾਉਣ ਲੱਗੇ ਸਾਮਾਨ
ਭਾਖੜਾ ਡੈਮ ਤੋਂ ਦੇਰ ਰਾਤ ਸਤਲੁਜ ਵਿੱਚ ਵਾਧੂ ਪਾਣੀ ਛੱਡਣ ਸਦਕਾ ਹਲਕੇ ਦੇ ਦਰਿਆ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਹੈ। ਡੈਮ ਤੋਂ ਛੱਡੇ ਪਾਣੀ ਨੇ ਅੱਜ ਸਵੇਰੇ ਇੱਥੇ ਪਿੰਡਾਂ ਵਿੱਚ ਧੁੱਸੀ ਬੰਨ੍ਹ ਅੰਦਰ ਖੜ੍ਹੀ ਝੋਨੇ ਦੀ ਸੈਂਕੜੇ ਏਕੜ...
Advertisement
ਭਾਖੜਾ ਡੈਮ ਤੋਂ ਦੇਰ ਰਾਤ ਸਤਲੁਜ ਵਿੱਚ ਵਾਧੂ ਪਾਣੀ ਛੱਡਣ ਸਦਕਾ ਹਲਕੇ ਦੇ ਦਰਿਆ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਹੈ। ਡੈਮ ਤੋਂ ਛੱਡੇ ਪਾਣੀ ਨੇ ਅੱਜ ਸਵੇਰੇ ਇੱਥੇ ਪਿੰਡਾਂ ਵਿੱਚ ਧੁੱਸੀ ਬੰਨ੍ਹ ਅੰਦਰ ਖੜ੍ਹੀ ਝੋਨੇ ਦੀ ਸੈਂਕੜੇ ਏਕੜ ਫਸਲ ਅਤੇ ਹਰੇ ਚਾਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਧੁੱਸੀ ਬੰਨ੍ਹ ਦੇ ਅੰਦਰਲਾ ਪਿੰਡ ਸੰਘੇੜਾ ਪੂਰੀ ਤਰ੍ਹਾਂ ਪਾਣੀ ਵਿੱਚ ਘਿਰ ਗਿਆ। ਇਸ ਪਿੰਡ ਦੇ ਲੋਕ ਭਾਵੇਂ ਆਪਣੇ ਘਰ ਛੱਡਣ ਨੂੰ ਤਿਆਰ ਨਹੀਂ ਹਨ ਪਰ ਉਨ੍ਹਾਂ ਘਰਾਂ ਉਪਰ ਘਰੇਲੂ ਸਾਮਾਨ ਚੜ੍ਹਾ ਲਿਆ ਹੈ। ਪਿੰਡ ਦੇ ਸਾਬਕਾ ਸਰਪੰਚ ਸਰੂਪ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਪਾਣੀ ਦੀ ਸਹੀ ਸਥਿਤੀ ਬਾਰੇ ਨਹੀਂ ਦੱਸ ਰਿਹਾ। ਉਧਰ, ਧਰਮਕੋਟ ਦੇ ਨਾਇਬ ਤਹਿਸੀਲਦਾਰ ਦਾ ਕਹਿਣਾ ਸੀ ਕਿ ਉਹ ਦਰਿਆਂ ਵਿੱਚ ਵੱਧ ਰਹੇ ਪਾਣੀ ਦੀ ਨਿਗਰਾਨੀ ਕਰਕੇ ਉਪਰ ਰਿਪੋਰਟ ਭੇਜ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 50 ਹਜ਼ਾਰ ਕਿਊਸਕ ਪਾਣੀ ਸਤਲੁਜ ਵਿੱਚ ਚੱਲ ਰਿਹਾ ਹੈ।
Advertisement
Advertisement