ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ਤੇ ਹਿਮਾਚਲ ਦੇ ਸਾਰੇ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ ਪਿਛਲੇ ਵਰ੍ਹੇ ਨਾਲੋਂ ਘੱਟ

ਸੀਡਬਲਿਊਸੀ ਦੇ ਅੰਕੜਿਆਂ ’ਚ ਖੁਲਾਸਾ; ਆਮ ਭੰਡਾਰ ਸਮਰੱਥਾ ਵੀ ਹੇਠਲੇ ਪੱਧਰ ’ਤੇ ਪੁੱਜੀ
Advertisement

 

ਭਰਤੇਸ਼ ਸਿੰਘ ਠਾਕੁਰ

Advertisement

ਚੰਡੀਗੜ੍ਹ, 18 ਅਪਰੈਲ

ਹਾਲੀਆ ਬਾਰਿਸ਼ਾਂ ਦੇ ਬਾਵਜੂਦ ਦੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿੱਚ ਚਾਰੇ ਜਲ ਭੰਡਾਰਾਂ ਗੋਬਿੰਦ ਸਾਗਰ, ਪੌਂਗ ਡੈਮ, ਕੋਲ ਡੈਮ ਤੇ ਥੀਨ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ।

ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਦੇ 17 ਅਪਰੈਲ ਦੇ ਅੰਕੜਿਆਂ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਗੋਬਿੰਦ ਸਾਗਰ, ਪੌਂਗ ਡੈਮ ਤੇ ਕੋਲ ਡੈਮ ’ਚ ਮੌਜੂਦਾ ਜਲ ਪੱਧਰ ਆਮ ਭੰਡਾਰਨ ਸਮਰੱਥਾ ਤੋਂ 41.46 ਫ਼ੀਸਦ ਘੱਟ ਹੈ। ਜਦਕਿ ਪੰਜਾਬ ਦੇ ਥੀਨ ਡੈਮ ’ਚ ਜਲ ਭੰਡਾਰ ਆਮ ਨਾਲੋਂ 47.28 ਫ਼ੀਸਦ ਘੱਟ ਹੈ। ਗੋਬਿੰਦ ਸਾਗਰ ਝੀਲ ’ਚ ਕੁੱਲ ਜਲ ਭੰਡਾਰਨ ਸਮਰੱਥਾ 6.229 ਬਿਲੀਅਨ ਕਿਊਬਿਕ ਮੀਟਰ (ਬੀਸੀਐੱਮ) ਦੇ ਮੁਕਾਬਲੇ ਮੌਜੂਦਾ ਸਮੇਂ ਜਲ ਭੰਡਾਰ 1.222 ਬੀਸੀਐੱਮ ਹੈ। ਮੌਜੂਦਾ ਸਮੇਂ ਇਹ ਕੁੱਲ ਜਲ ਭੰਡਾਰ ਸਮਰੱਥਾ ਦਾ 19.62 ਫ਼ੀਸਦ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਹ ਅੰਕੜਾ 25.36 ਫ਼ੀਸਦ ਸੀ। ਇਸ ਦੇ ਨਾਲ ਹੀ ਇਸ ਮਿਆਦ ’ਚ ਜਲ ਭੰਡਾਰ ਦੀ ਆਮ ਸਟੋਰੇਜ ਸਮਰੱਥਾ 28.98 ਫ਼ੀਸਦ ਹੈ, ਜੋ ਪਿਛਲੇ 10 ਸਾਲਾਂ ਦੀ ਔਸਤ ਹੈ। ਬਿਆਸ ਦਰਿਆ ਉੱਤੇ ਪੌਂਗ ਡੈਮ ’ਚ ਕੁੱਲ ਸਮਰੱਥਾ 6.157 ਬੀਐੱਸਐੱਮ ਦੇ ਮੁਕਾਬਲੇ ਭੰਡਾਰ ਦਾ ਪੱਧਰ 0.736 ਬੀਸੀਐੱਮ ਹੈ। ਇਹ ਮੌਜੂਦਾ ਭੰਡਾਰ ਕੁੱਲ ਸਮਰੱਥਾ ਦਾ ਸਿਰਫ਼ 11.95 ਫ਼ੀਸਦ ਹੈ ਜਦਕਿ ਪਿਛਲੇ ਸਾਲ ਇਸ ਸਮੇਂ ਇਹ ਪੱਧਰ 31.52 ਫ਼ੀਸਦ ਸੀ। ਇੱਥੋਂ ਤੱਕ ਪੌਂਗ ਡੈਮ ਦਾ ਆਮ ਸਟੋਰੇਜ ਪੱਧਰ 26 ਫ਼ੀਸਦ ਹੈ। ਰਾਵੀ ਦਰਿਆ ’ਤੇ ਥੀਨ ਡੈਮ ’ਚ ਕੁੱਲ ਭੰਡਾਰਨ ਸਮਰੱਥਾ 2.344 ਬੀਸੀਐੱਮ ਦੇ ਮੁਕਾਬਲੇ ਮੌਜੂਦਾ ਸਮਰੱਥਾ 0.545 ਫ਼ੀਸਦ ਹੈ। ਇਸ ਦਾ ਮਤਲਬ ਕਿ ਮੌਜੂਦ ਭੰਡਾਰ 23.25 ਫ਼ੀਸਦ ਹੈ ਜਦਕਿ ਪਿਛਲੇ ਸਾਲ ਪਾਣੀ ਦਾ ਪੱਧਰ 42.15 ਫ਼ੀਸਦ ਸੀ। ਇੱਥੇ ਆਮ ਭੰਡਾਰ ਪੱਧਰ 44.10 ਫ਼ੀਸਦ ਹੈ। ਗੋਬਿੰਦ ਸਾਗਰ, ਪੌਂਗ ਡੈਮ, ਕੋਲ ਡੈਮ ਤੇ ਥੀਨ ਡੈਮ ’ਚ ਪਾਣੀ ਨਾ ਸਿਰਫ਼ ਪਿਛਲੇ ਸਾਲ ਦੀ ਤੁਲਨਾ ’ਚ ਹੇਠਲੇ ਪੱਧਰ ’ਤੇ ਹੈ ਬਲਕਿ ਆਮ ਭੰਡਾਰਨ ਸਮਰੱਥਾ ਵੀ ਹੇਠਲੇ ਪੱਧਰ ’ਤੇ ਹੈ।

ਸਤਲੁਜ ਦਰਿਆ ਉੱਤੇ ਕੋਲ ਡੈਮ ’ਚ ਮੌਜੂਦਾ ਭੰਡਾਰ ਪੱਧਰ 0.069 ਬੀਸੀਐੇੱਮ ਜਦਕਿ ਇਸ ਦੀ ਕੁੱਲ ਸਮਰੱਥਾ 0.089 ਬੀਸੀਐੱਮ ਹੈ। ਇਸ ਦਾ ਮਤਲਬ ਹੈ ਕਿ ਮੌਜੂਦਾ ਸਟੋਰੇਜ 77.53 ਫ਼ੀਸਦ ਹੈ। ਇਹ ਪਿਛਲੇ ਸਾਲ ਦੇ ਭੰਡਾਰ ਪੱਧਰ 89.89 ਫ਼ੀਸਦ ਤੋਂ ਘੱਟ ਪਰ ਆਮ ਸਟੋਰੇਜ ਪੱਧਰ ਜੋ ਕਿ 63.52 ਹੈ, ਤੋਂ ਵੱਧ ਹੈ।

ਘੱਟ ਮੀਂਹ ਪੈਣ ਕਾਰਨ ਜਮ੍ਹਾਂ ਨਹੀਂ ਹੋ ਸਕਿਆ ਪਾਣੀ

ਜਲ ਭੰਡਾਰਾਂ ’ਚ ਸਟੋਰੇਜ ਪੱਧਰ ਘਟਣ ਦਾ ਇਕ ਕਾਰਨ ਬਾਰਿਸ਼ਾਂ ਦੀ ਕਮੀ ਵੀ ਹੈ। ਸੀਡਬਲਿਊਸੀ ਮੁਤਾਬਕ ਹਿਮਾਚਲ ਪ੍ਰਦੇਸ਼ ’ਚ 1 ਮਾਰਚ ਤੋਂ 17 ਅਪਰੈਲ ਤੱਕ 97 ਐੱਮਐੱਮ ਬਾਰਿਸ਼ ਹੋਈ ਜੋ ਆਮ ਨਾਲੋਂ 36 ਫ਼ੀਸਦ ਘੱਟ ਹੈ। ਪੰਜਾਬ ਵਿੱਚ ਇਸ ਸਮੇਂ ਦੌਰਾਨ 11 ਐੱਮਐੱਮ ਮੀਂਹ ਪਿਆ ਜੋ ਆਮ ਨਾਲੋਂ 67 ਫ਼ੀਸਦ ਘੱਟ ਹੈ। ਜੇਕਰ ਚੰਗੀ ਬਰਸਾਤ ਨਾ ਹੋਈ ਤਾਂ ਖਿੱਤੇ ’ਚ ਪਾਣੀ ਦੀ ਕਮੀ ਹੋ ਸਕਦੀ ਹੈ।

Advertisement