ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਯੁੱਧ ਨਸ਼ਿਆਂ ਵਿਰੁੱਧ: ਸ਼ੋਰ ਸ਼ਰਾਬੇ ਕਾਰਨ ਪ੍ਰੋਗਰਾਮ ਰੱਦ, ਮੌਕੇ ’ਤੇ ਨਾ ਪੁੱਜ ਸਕੇ ਵਿਧਾਇਕ ਸਿੰਗਲਾ

ਸਰਕਾਰੀ ਪ੍ਰੋਗਰਾਮ ’ਚ ਨਸ਼ਾ ਸ਼ੰਘਰਸ਼ ਕਮੇਟੀ ਦੇ ਆਗੂਆਂ ਨੇ ਸਵਾਲ ਚੁੱਕੇ
Advertisement

 

ਪੰਜਾਬ ਸਰਕਾਰ ਵਲੋਂ ਸ਼ਨਿਚਵਾਰ ਨੂੰ ਸੈਂਟਰਲ ਪਾਰਕ ’ਚ ਰੱਖਿਆ ‘ਯੁੱਧ ਨਸ਼ਿਆਂ ਵਿਰੁੱਧ’ ਪ੍ਰੋਗਰਾਮ ਸ਼ੋਰ ਸ਼ਰਾਬੇ ਦੀ ਭੇਟ ਚੜ੍ਹ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਮਾਨਸਾ ਦੇ ਵਿਧਾਇਕ ਡਾ ਵਿਜੈ ਸਿੰਗਲਾ ਤੇ ਆਪ ਦੇ ਹੋਰ ਨੇਤਾ ਵੀ ਪ੍ਰੋਗਰਾਮ ’ਚ ਸ਼ਿਰਕਤ ਨਹੀਂ ਕਰ ਸਕੇ। ਇਸ ਦੌਰਾਨ ਪ੍ਰੋਗਰਾਮ ਪ੍ਰਬੰਧਕਾਂ ਅਤੇ ਨਸ਼ਾ ਸ਼ੰਘਰਸ਼ ਕਮੇਟੀ ਦੇ ਆਗੂਆਂ ਵਿਚ ਤਿੱਖੀ ਬਹਿਸ ਹੋਈ, ਜਿਸਦੇ ਚਲਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ।

Advertisement

ਉਧਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਤਰਾਂ ਸਰਕਾਰੀ ਪ੍ਰੋਗਰਾਮ ’ਚ ਕਿਸੇ ਵਲੋਂ ਜਾਣਬੁੱਝ ਕੇ ਵਿਘਨ ਪਾਉਣ ਸੰਬੰਧੀ ਉਹ ਸ਼ਿਕਾਇਤ ਦਰਜ ਕਰਵਾਉਣਗੇ।

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਅੱਜ ਇੱਥੋਂ ਦੇ ਸੈਂਟਰਲ ਪਾਰਕ ਵਿਚ ਯੁੱਧ ਨਸ਼ਿਆਂ ਵਿਰੁੱਧ ਇਕ ਜਾਗਰੂਕ ਪ੍ਰੋਗਰਾਮ ਰੱਖਿਆ ਗਿਆ ਸੀ। ਜਿਸ ਲਈ ਵੱਡੇ ਪੱਧਰ ਤੇ ਸੁਨੇਹੇ ਲਾਏ ਗਏ ਸਨ। ਜਦੋ ਹੀ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਹੋਈਆਂ ਤਾਂ ਆਪਣੇ ਸਵਾਲ ਲੈ ਕੇ ਨਸ਼ਾ ਸੰਘਰਸ਼ ਕਮੇਟੀ ਦੇ ਆਗੂ ਪਰਮਿੰਦਰ ਸਿੰਘ ਝੋਟਾ, ਕਾ ਰਾਜਵਿੰਦਰ ਸਿੰਘ ਰਾਣਾ, ਮੇਜਰ ਸਿੰਘ, ਰਾਹੁਲ ਕੁਮਾਰ ਤੇ ਸ਼ਮਸ਼ੇਰ ਸਿੰਘ ਉਥੇ ਪੁੱਜ ਗਏ। ਉਨਾਂ ਦੀ ਪ੍ਰੋਗਰਾਮ ਪ੍ਰਬੰਧਕ ਨਗਰ ਕੌਂਸਲ ਅਧਿਕਾਰੀ ਮਹਿੰਦਰ ਸਿੰਘ ਤੇ ਹੋਰਾਂ ਨਾਲ ਤਰਕਾਰਬਾਜੀ ਤੇ ਬਹਿਸ ਹੋ ਗਈ।

ਇਸ ਮੌਜੇ ਰਾਜਵਿੰਦਰ ਰਾਣਾ ਤੇ ਪਰਮਿੰਦਰ ਝੋਟਾ ਨੇ ਕਿਹਾ ਕਿ ਇਹ ਸਰਕਾਰ ਦਾ ਇਕ ਡਰਾਮਾ ਹੈ। ਉਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਨੌਜਵਾਨ ਨਸ਼ੇ ਦੀ ਭੇਂਟ ਚੜ੍ਹਨ ਵਾਲੇ ਨੌਜਵਾਨਾਂ ਲਈ ਸੰਘਰਸ਼ ਕਰਨ ਵਾਲਿਆਂ ’ਤੇ ਪੁਲੀਸ ਵਲੋਂ ਦਰਜ ਕੀਤੇ ਮਾਮਲੇ ਰੱਦ ਕਰਵਾਏ ਗਏ ਸੀ, ਪਰ ਹੁਣ ਫੇਰ ਉਨਾਂ ਨੂੰ ਸੰਮਨ ਭੇਜ ਦਿੱਤੇ ਗਏ ਹਨ। ਉਨਾਂ ਕਿਹਾ ਕਿ ਉਹ ਇਹੀ ਸਵਾਲ ਸਰਕਾਰ ਨੂੰ ਕਰਨ ਲਈ ਉਹ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ’ਚ ਆਏ ਸਨ ਨਾ ਕਿ, ਪ੍ਰੋਗਰਾਮ ਖਰਾਬ ਕਰਨ। ਪਰ ਉਨਾਂ ਨੂੰ ਬੋਲਣ ਤੱਕ ਨਹੀ ਦਿੱਤਾ ਗਿਆ। ਉਨਾਂ ਕਿਹਾ ਕਿ ਇਹ ਪ੍ਰੋਗਰਾਮ ਦਿਖਾਵਾ ਹਨ। ਉਨ੍ਹਾਂ ਕਿਹਾ ਕਿ ਮਾਨਸਾ ’ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਨੌਜਵਾਨ ਇਸਦੀ ਭੇਟ ਚੜ ਰਹੇ ਹਨ।

ਉਧਰ ਨਗਰ ਕੌਂਸਲ ਅਧਿਕਾਰੀ ਤੇ ਪ੍ਰੋਗਰਾਮ ਪ੍ਰਬੰਧਕ ਮਹਿੰਦਰ ਸਿੰਘ ਨੇ ਕਿਹਾ ਕਿ ਇਸ ਤਰਾਂ ਕਿਸੇ ਨੂੰ ਵੀ ਸਰਕਾਰੀ ਪ੍ਰੋਗਰਾਮ ’ਚ ਆ ਕੇ ਵਿਘਨ ਪਾਉਣ ਦਾ ਕੋਈ ਅਧਿਕਾਰ ਨਹੀਂ। ਇਹ ਸਭ ਜਾਣਬੁੱਝ ਕੇ ਪ੍ਰੋਗਰਾਮ ਖਰਾਬ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸਦੀ ਸ਼ਿਕਾਇਤ ਦਰਜ ਕਰਵਾਉਣਗੇ।

 

Advertisement