ਵਿੱਜ ਵੱਲੋਂ ਰੱਖਿਆ ਮੰਤਰੀ ਦਾ ਸਵਾਗਤ
ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਅੱਜ ਸਵੇਰੇ ਅੰਬਾਲਾ ਛਾਉਣੀ ਏਅਰਫੋਰਸ ਸਟੇਸ਼ਨ ਪੁੱਜਣ ’ਤੇ ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਰੱਖਿਆ ਮੰਤਰੀ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਤੋਂ ਅੰਬਾਲਾ ਪਹੁੰਚੇ, ਜਿੱਥੇ ਉਨ੍ਹਾਂ ਦਾ ਮੰਡਲ...
Advertisement
ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਅੱਜ ਸਵੇਰੇ ਅੰਬਾਲਾ ਛਾਉਣੀ ਏਅਰਫੋਰਸ ਸਟੇਸ਼ਨ ਪੁੱਜਣ ’ਤੇ ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਰੱਖਿਆ ਮੰਤਰੀ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਤੋਂ ਅੰਬਾਲਾ ਪਹੁੰਚੇ, ਜਿੱਥੇ ਉਨ੍ਹਾਂ ਦਾ ਮੰਡਲ ਕਮਿਸ਼ਨਰ, ਡਿਪਟੀ ਕਮਿਸ਼ਨਰ, ਪੁਲੀਸ ਅਧਿਕਾਰੀਆਂ ਅਤੇ ਭਾਰਤੀ ਫੌਜ ਤੇ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਸਵਾਗਤ ਕੀਤਾ ਗਿਆ। ਇਸ ਮਗਰੋਂ ਰਾਜਨਾਥ ਸਿੰਘ ਅਤੇ ਅਨਿਲ ਵਿੱਜ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਵਿੱਚ ਸ਼ਿਰਕਤ ਕਰਨ ਲਈ ਅੰਬਾਲਾ ਤੋਂ ਹਵਾਈ ਸੈਨਾ ਦੇ ਐੱਮ ਆਈ-17 ਹੈਲੀਕਾਪਟਰ ਰਾਹੀਂ ਕੁਰੂਕਸ਼ੇਤਰ ਲਈ ਰਵਾਨਾ ਹੋ ਗਏ।
Advertisement
Advertisement
