ਮਾਮੂਲੀ ਵਿਵਾਦ ਕਾਰਨ ਸਬਜ਼ੀ ਵਿਕਰੇਤਾ ’ਤੇ ਗੋਲੀ ਚਲਾਈ
ਇਥੇ ਸਬਜ਼ੀ ਦੀ ਰੇਹੜੀ ਲਾਉਣ ਵਾਲੇ ’ਤੇ ਅਣਪਛਾਤੇ ਕਾਰ ਚਾਲਕ ਨੇ ਗੋਲੀ ਚਲਾ ਦਿੱਤੀ ਅਤੇ ਉਹ ਜ਼ਖ਼ਮੀ ਹੋ ਗਿਆ। ਪੀੜਤ ਦੀ ਪਛਾਣ ਲਵਲੀਨ ਕੁਮਾਰ ਉਰਫ਼ ਮਨੀਸ਼ ਵਾਸੀ ਫ਼ਿਰੋਜ਼ਪੁਰ ਵਜੋੋਂ ਹੋਈ ਹੈ ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਜ਼ੇਰੇ...
Advertisement
ਇਥੇ ਸਬਜ਼ੀ ਦੀ ਰੇਹੜੀ ਲਾਉਣ ਵਾਲੇ ’ਤੇ ਅਣਪਛਾਤੇ ਕਾਰ ਚਾਲਕ ਨੇ ਗੋਲੀ ਚਲਾ ਦਿੱਤੀ ਅਤੇ ਉਹ ਜ਼ਖ਼ਮੀ ਹੋ ਗਿਆ। ਪੀੜਤ ਦੀ ਪਛਾਣ ਲਵਲੀਨ ਕੁਮਾਰ ਉਰਫ਼ ਮਨੀਸ਼ ਵਾਸੀ ਫ਼ਿਰੋਜ਼ਪੁਰ ਵਜੋੋਂ ਹੋਈ ਹੈ ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਜ਼ੇਰੇ ਇਲਾਜ ਹੈ। ਥਾਣਾ ਸਿਟੀ ਫ਼ਿਰੋਜ਼ਪੁਰ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਘਟਨਾ ਮੋਟਰਸਾਈਕਲ ਅਤੇ ਕਾਰ ਦੀ ਮਾਮੂਲੀ ਟੱਕਰ ਤੋਂ ਬਾਅਦ ਹੋਏ ਵਿਵਾਦ ਕਾਰਨ ਵਾਪਰੀ। ਲਵਲੀਨ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਉਹ ਸ਼ਹਿਰ ਦੇ ਗੇਟ ਨੇੜੇ ਕਾਰ ਉਸ ਦੇ ਮੋਟਰਸਾਈਕਲ ਨਾਲ ਟਕਰਾਅ ਗਈ ਅਤੇ ਉਹ ਹੇਠਾਂ ’ਤੇ ਡਿੱਗ ਗਿਆ। ਇਸ ਤੋਂ ਬਾਅਦ ਦੋਵਾਂ ’ਚ ਬਹਿਸ ਹੋ ਗਈ। ਇਸੇ ਦੌਰਾਨ ਕਾਰ ਚਾਲਕ ਨੇ ਉਸ ਦੇ ਪੈਰਾਂ ਵੱਲ ਫਾਇਰ ਕੀਤਾ। ਗੋਲੀ ਸਿੱਧੀ ਉਸ ਨੂੰ ਲੱਗਣ ਦੀ ਬਜਾਏ ਪਹਿਲਾਂ ਜ਼ਮੀਨ ’ਤੇ ਵੱਜੀ ਅਤੇ ਫਿਰ ਸ਼ਰੇ ਉਸ ਦੇ ਖੱਬੇ ਪੈਰ ਦੇ ਗਿੱਟੇ ਤੋਂ ਉਪਰ ਲੱਗੇ ਤੇ ਉਹ ਜ਼ਖ਼ਮੀ ਹੋ ਗਿਆ।
Advertisement
Advertisement
