ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੀਮਾ ਦੀ ਅਗਵਾੲੀ ਹੇਠ ਟੀਮ ਕੇਰਲਾ ਦੌਰੇ ’ਤੇ ਪੁੱਜੀ

ਤਿਰੂਵਨੰਤਪੁਰਮ: ਪੰਜਾਬ ਦੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾੲੀ ਹੇਠ ਸਰਕਾਰ ਦੀ ੳੁੱਚ ਪੱਧਰੀ ਟੀਮ ਕੇਰਲਾ ਦੌਰੇ ’ਤੇ ਪੁੱਜ ਗੲੀ ਹੈ, ਜਿਸ ਨੇ ਕੇਰਲਾ ਸਰਕਾਰ ਦੀ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਕਾਰਪੋਰੇਸ਼ਨ ਬਾਰੇ ਜਾਣਕਾਰੀ ਹਾਸਲ ਕੀਤੀ। ਕੇਰਲਾ...
Advertisement

ਤਿਰੂਵਨੰਤਪੁਰਮ: ਪੰਜਾਬ ਦੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾੲੀ ਹੇਠ ਸਰਕਾਰ ਦੀ ੳੁੱਚ ਪੱਧਰੀ ਟੀਮ ਕੇਰਲਾ ਦੌਰੇ ’ਤੇ ਪੁੱਜ ਗੲੀ ਹੈ, ਜਿਸ ਨੇ ਕੇਰਲਾ ਸਰਕਾਰ ਦੀ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਕਾਰਪੋਰੇਸ਼ਨ ਬਾਰੇ ਜਾਣਕਾਰੀ ਹਾਸਲ ਕੀਤੀ। ਕੇਰਲਾ ਸਰਕਾਰ ਦੀ ਕਮਾੲੀ ਦਾ ਮੁੱਖ ਸਾਧਨ ਸ਼ਰਾਬ ’ਤੇ ਲਾਇਆ ਜਾਂਦਾ ਟੈਕਸ ਹੈ। ਸ੍ਰੀ ਚੀਮਾ ਨੇ ਕੱਲ੍ਹ ਕੇਰਲਾ ਦੇ ਆਬਕਾਰੀ ਮੰਤਰੀ ਐੱਮਬੀ ਰਾਜੇਸ਼ ਨਾਲ ਮੁਲਾਕਾਤ ਕੀਤੀ ਜਦਕਿ ੳੁਨ੍ਹਾਂ ਦੀ ਟੀਮ ਨੇ ਕੇਰਲਾ ਸਟੇਟ ਬੇਵਰੇਜਜ਼ ਕਾਰਪੋਰੇਸ਼ਨ ਲਿਮਟਿਡ (ਬੀੲੀਵੀਸੀਓ) ਦੇ ਮੁੱਖ ਦਫ਼ਤਰ ਸਮੇਤ ਕੰਪਨੀ ਦੇ ਰਿਟੇਲ ਆੳੂਟਲੈੱਟ ਅਤੇ ਵੇਅਰਹਾੳੂਸ ਦਾ ਦੌਰਾ ਕੀਤਾ। ਪੰਜਾਬ ਸਰਕਾਰ ਦੀ ਟੀਮ ਨੇ ਕੇਰਲਾ ਆਬਕਾਰੀ ਵਿਭਾਗ ਤੇ ਬੇਵਰੇਜਜ਼ ਲਿਮਟਿਡ ਦੇ ਅਧਿਕਾਰੀਆਂ ਨਾਲ ਵਿਸਥਾਰ ’ਚ ਗੱਲਬਾਤ ਕੀਤੀ। -ਪੀਟੀਆੲੀ

Advertisement
Advertisement
Tags :
Harpal Cheemaਅਗਵਾੲੀਕੇਰਲਾਚੀਮਾਦੌਰੇਪੁੱਜੀ: