ਤਿੰਨ ਸਾਲਾ ਭਤੀਜੀ ਨਾਲ ਜਬਰ-ਜਨਾਹ ਦੇ ਦੋਸ਼ੀ ਤਾਏ ਨੂੰ 20 ਸਾਲ ਦੀ ਕੈਦ
ਅਜੈ ਮਲਹੋਤਰਾ ਬਸੀ ਪਠਾਣਾਂ, 8 ਜੁਲਾਈ ਇੱਥੋਂ ਦੀ ਅਦਾਲਤ ਨੇ ਤਿੰਨ ਸਾਲ ਦੀ ਭਤੀਜੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਤਾਏ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਇਕ ਲੱਖ ਦਸ ਹਜ਼ਾਰ...
Advertisement
ਅਜੈ ਮਲਹੋਤਰਾ
ਬਸੀ ਪਠਾਣਾਂ, 8 ਜੁਲਾਈ
Advertisement
ਇੱਥੋਂ ਦੀ ਅਦਾਲਤ ਨੇ ਤਿੰਨ ਸਾਲ ਦੀ ਭਤੀਜੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਤਾਏ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਇਕ ਲੱਖ ਦਸ ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। 24 ਜੂਨ 2023 ਨੂੰ ਕੁਲਦੀਪ ਸਿੰਘ (55) ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੀੜਤ ਬੱਚੀ ਦੀ ਮਾਤਾ ਅਨੁਸਾਰ ਉਸ ਦੇ ਪਹਿਲੇ ਪਤੀ ਨਾਲ ਉਸ ਦਾ ਤਲਾਕ ਹੋ ਗਿਆ ਸੀ ਜਿਸ ਦੇ ਵਿਆਹ ਤੋਂ ਉਸ ਦੀ ਇੱਕ 3 ਸਾਲ ਦੀ ਲੜਕੀ ਵੀ ਹੈ ਜੋ ਉਸ ਦੇ ਦੂਸਰੇ ਪਤੀ ਨਾਲ ਰਹਿੰਦੀ ਹੈ। ਸ਼ਿਕਾਇਤਕਰਤਾ ਅਨੁਸਾਰ 23 ਜੂਨ ਨੂੰ ਸ਼ਾਮ ਵੇਲੇ ਉਸ ਦੀ ਲੜਕੀ ਉਸ ਦੇ ਜੇਠ ਕੁਲਦੀਪ ਸਿੰਘ ਦੇ ਘਰ ਖੇਡਣ ਲਈ ਗਈ ਸੀ ਜਿੱਥੇ ਉਸ ਦੀ ਬੱਚੀ ਨਾਲ ਕੁਲਦੀਪ ਸਿੰਘ ਵੱਲੋਂ ਜਬਰ ਜਨਾਹ ਕੀਤਾ ਗਿਆ। ਐਡੀਸ਼ਨਲ ਸੈਸ਼ਨਜ਼ ਜੱਜ ਨੇ ਕੁਲਦੀਪ ਸਿੰਘ ਨੂੰ 20 ਸਾਲ ਦੀ ਕੈਦ ਅਤੇ ਇੱਕ ਲੱਖ ਦਸ ਹਜ਼ਾਰ ਰੁਪਏ ਜੁਰਮਾਨਾ ਲਾਇਆ।
Advertisement