ਡਰੇਨ ’ਚ ਦੋ ਨੌਜਵਾਨ ਡੁੱਬੇ
ਨਿੱਜੀ ਪੱਤਰ ਪ੍ਰੇਰਕ ਇੱਥੋਂ ਦੇ ਪਿੰਡ ਸਿੰਘੋਵਾਲ ਨੇੜੇ ਡਰੇਨ ਵਿੱਚ ਦੋ ਵਿਅਕਤੀ ਡੁੱਬ ਗਏ। ਜਾਣਕਾਰੀ ਅਨੁਸਾਰ ਵੀਰ ਮਸੀਹ ਵਾਸੀ ਪਿੰਡ ਚੱਗੂਵਾਲ ਪੈਰ ਤਿਲਕਣ ਕਾਰਨ ਨਾਲੇ ਵਿੱਚ ਡਿੱਗ ਪਿਆ। ਉਸ ਨੂੰ ਬਚਾਉਣ ਲਈ ਪਿੰਡ ਮੁਕੰਦਪੁਰ ਦੇ ਗੁਰਦੀਪ ਸਿੰਘ ਨੇ ਵੀ ਡਰੇਨ...
Advertisement
ਨਿੱਜੀ ਪੱਤਰ ਪ੍ਰੇਰਕ
ਇੱਥੋਂ ਦੇ ਪਿੰਡ ਸਿੰਘੋਵਾਲ ਨੇੜੇ ਡਰੇਨ ਵਿੱਚ ਦੋ ਵਿਅਕਤੀ ਡੁੱਬ ਗਏ। ਜਾਣਕਾਰੀ ਅਨੁਸਾਰ ਵੀਰ ਮਸੀਹ ਵਾਸੀ ਪਿੰਡ ਚੱਗੂਵਾਲ ਪੈਰ ਤਿਲਕਣ ਕਾਰਨ ਨਾਲੇ ਵਿੱਚ ਡਿੱਗ ਪਿਆ। ਉਸ ਨੂੰ ਬਚਾਉਣ ਲਈ ਪਿੰਡ ਮੁਕੰਦਪੁਰ ਦੇ ਗੁਰਦੀਪ ਸਿੰਘ ਨੇ ਵੀ ਡਰੇਨ ਵਿੱਚ ਛਾਲ ਮਾਰ ਦਿੱਤੀ। ਮੀਂਹ ਦੇ ਪਾਣੀ ਨਾਲ ਭਰੀ ਡਰੇਨ ਵਿੱਚੋਂ ਗੁਰਦੀਪ ਸਿੰਘ ਵੀ ਬਾਹਰ ਨਾ ਆ ਸਕਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਡਰੇਨ ’ਚ ਵਾਧੂ ਮਾਤਰਾ ਵਿੱਚ ਜੰਗਲੀ ਬੂਟੀ ਹੈ। ਦੋਵੇਂ ਵਿਅਕਤੀ ਉੱਥੇ ਫ਼ਸੇ ਹੋ ਸਕਦੇ ਹਨ। ਦੋਵਾਂ ਦੀ ਭਾਲ ਲਈ ਪ੍ਰਸ਼ਾਸਨ ਨੇ ਗੋਤਾਖ਼ੋਰ ਟੀਮਾਂ ਨੂੰ ਬੁਲਾਇਆ ਹੈ।
Advertisement
Advertisement