ਸੜਕ ਹਾਦਸੇ ਵਿੱਚ ਸਕੂਟੀ ਸਵਾਰ ਦੋ ਮੁਟਿਆਰਾਂ ਦੀ ਮੌਤ
ਤੇਲ ਟੈਂਕਰ ਦੀ ਲਪੇਟ ਵਿੱਚ ਆੲੀਆਂ
Advertisement
ਇੱਥੋਂ ਦੇ ਮਲੋਟ-ਬਠਿੰਡਾ ਬਾਈਪਾਸ ’ਤੇ ਸੜਕ ਹਾਦਸੇ ’ਚ ਸਕੂਟੀ ਸਵਾਰ ਦੋ ਲੜਕੀਆਂ ਦੀ ਮੌਤ ਹੋ ਗਈ। ਸੇਂਟ ਸਹਾਰਾ ਕਾਲਜ ਦੀਆਂ ਮੈਡੀਕਲ ਦੀਆਂ ਵਿਦਿਆਰਥਣਾਂ, ਜੋ ਸਿਵਲ ਹਸਪਤਾਲ ’ਚ ਇੰਟਰਨਸ਼ਿਪ ਕਰ ਰਹੀਆਂ ਸਨ, ਅੱਜ ਬਾਅਦ ਦੁਪਹਿਰ ਡਿਊਟੀ ਖ਼ਤਮ ਕਰਨ ਮਗਰੋਂ ਸਕੂਟੀ ’ਤੇ ਆਪਣੇ ਘਰ ਜਾ ਰਹੀਆਂ ਸਨ, ਜਦੋਂ ਉਹ ਮਲੋਟ-ਬਠਿੰਡਾ ਬਾਈਪਾਸ ਰੋਡ ’ਤੇ ਪੁੱਜੀਆਂ ਤਾਂ ਤੇਲ ਵਾਲੇ ਟੈਂਕਰ ਦੀ ਲਪੇਟ ’ਚ ਆ ਗਈਆਂ। ਦੋਵੇਂ ਲੜਕੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੜਕੀਆਂ ਦੀ ਪਛਾਣ ਰੇਣੂ ਕੁਮਾਰੀ ਪੁੱਤਰੀ ਬਲਵਿੰਦਰ ਸਿੰਘ ਵਾਸੀ ਥਾਂਦੇਵਾਲਾ ਅਤੇ ਰਾਜਵੀਰ ਕੌਰ ਪੁੱਤਰੀ ਕਿੱਕਰ ਸਿੰਘ ਵਾਸੀ ਰਹੂੜਿਆਂ ਵਾਲੀ ਵਜੋਂ ਹੋਈ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਇਹ ਹਾਦਸਾ ਸੜਕ ਦੀ ਖਸਤਾ ਹਾਲਤ ਕਾਰਨ ਹੋਇਆ। ਸੂਚਨਾ ਮਿਲਣ ਮਗਰੋਂ ਐੱਸ ਐੱਸ ਐੱਫ ਟੀਮ ਅਤੇ ਬੱਸ ਅੱਡਾ ਪੁਲੀਸ ਚੌਕੀ ਦੇ ਮੁੁਲਾਜ਼ਮਾਂ ਨੇ ਲਾਸ਼ਾਂ ਅਤੇ ਵਾਹਨ ਆਪਣੇ ਕਬਜ਼ੇ ’ਚ ਲੈ ਲਏ।
Advertisement
Advertisement